(ਸਮਾਜ ਵੀਕਲੀ)
ਆਪਣਾ ਮੂਲੁ ਪਛਾਣੁ
ਬੰਦਿਆ ਕਿਉਂ ਚੱਕਰਾਂ ਵਿੱਚ ਪਿਆ ਫਿਰਦਾ,
ਆਪਣੇ ਧੁਰੇ ਤੋ ਹਿਲਿਆ ਫਿਰਦਾ।
ਈਸ਼ਵਰ ਅੱਲਾ ਵਾਹਿਗੁਰੂ ਜਪਿਆ ਕਰ,
ਮਨ ਮਸਤਕ ਨੂੰ ਰੱਬ ਨਾਲ ਜੋੜ ਰੱਖਿਆ ਕਰ।
ਅੰਸ਼ ਤੂੰ ਉਸ ਪ੍ਰਭੂ ਪ੍ਰਮਾਤਮਾ ਹੈਂ,
ਨੂਰ ਹੀ ਨੂਰ ਦੇ ਨਾਲ ਆਤਮਿਕ ਜ਼ਿੰਦਗੀ ਹੈ।
ਉਸ ਦੇ ਜੀਵਾਂ ਨਾਲ ਮੇਲ ਮਿਲਾਪ ਦਾ ਲੈ ਅਨੰਦ,
ਚਾਨਣ ਹੀ ਚਾਨਣ ਵਿੱਚ ਤੂੰ ਜਾਵੇਗਾ ਰੰਗ।
ਮਾਇਆ ਦੇ ਭਰਮ ਭੁਲੇਖਿਆਂ ਤੋਂ ਪਾ ਛੁਟਕਾਰਾ
ਅੰਧਕਾਰ ਹਨੇਰਾ ਮਨ ਦਾ ਮਿਟ ਜਾਣਾ ਸਾਰਾ।
ਜਿਹੜੇ ਭਟਕਣਾਂ ‘ਚ ਪੈਂਦੇ, ਜੀਵਨ-ਰਾਹ ਭੁੱਲ ਬਹਿੰਦੇ ,
ਆਤਮਿਕ ਮੌਤ ਮਰ ਕੇ ਕਿਸੇ ਪਾਸੇ ਦੇ ਨਾ ਰਹਿੰਦੇ।
ਚਿੱਟੇ ਕੱਪੜੇ ਪਾ ਜੋ ਵੇਖਣ ਨੂੰ ਬਗਲੇ ਲੱਗਦੇ,
ਸਮਾਧੀ ਲਾ ਸਾਧ ਦਿਸਦੇ ਪਰ ਮੱਛੀਆਂ ਨੇ ਫੜਦੇ।
ਰੱਬ ਨੂੰ ਨ੍ਹੀਂ ਪਛਾਣਦੇ, ਮੋਹ ਮਾਇਆ ਦੇ ਪੈਣ ਪਰਦੇ,
ਪਸ਼ੂ ਬਿਰਤੀ ਵਾਲੇ ਮਹਾਂ ਮੂਰਖ ਨੇ ਬਣਦੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ : 9878469639