ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਮਿਤੀ 04-07-2025 ਨੂੰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਆਗੂ ਸਾਹਿਬਾਨਾ ਅਤੇ ਸਕੈਟਰ ਪ੍ਰਧਾਨਾ ਦੀ ਮੀਟਿੰਗ ਐਡਵੋਕੇਟ ਪਲਵਿੰਦਰ ਮਾਨਾ ਹਲਕਾ ਇੰਚਾਰਜ ਜੀ ਦੀ ਅਗਵਾਈ ਵਿੱਚ ਕੀਤੀ ਗਈ, ਇਹ ਮੀਟਿੰਗ ਪੰਜਾਬ ਸਭਾਲੋ ਮੁਹਿਮ ਦੇ ਤਹਿਤ ਮਿਤੀ 6-7-2025 ਨੂੰ ਸ਼ਰਾਜ ਹੋਟਲ ਹੁਸ਼ਿਆਰਪੁਰ ਵਿਖ਼ੇ ਕੀਤੇ ਜਾ ਰਹੇ ” ਵਰਕਰ ਸਾਮੇਲਨ” ਦੇ ਸੰਬੰਧ ਵਿਚ ਕੀਤੀ ਗਈ ਹੈ । ਇਸ ਮੀਟਿੰਗ ਵਿਚ ਇੰਚਾਰਜ ਸਾਹਿਬ ਜੀ ਨੇ ਆਏ ਹੋਏ ਆਗੂ ਸਾਹਿਬਾਨਾ ਅਤੇ ਸੈਕਟਰ ਪ੍ਰਧਾਨਾ ਦੀਆ ਡਿਊਟੀਆ ਲਗਾਈਆਂ ਅਤੇ ਵੱਧ ਤੋ ਵੱਧ ਗਿਣਤੀ ਦੇ ਵਿੱਚ ਸਾਥੀ ਲਿਆਉਣ ਦੀ ਜਮੇਵਾਰੀ ਲਗਾਈ ਗਈ ਅਤੇ ਕਈ ਸਾਥੀਆ ਨੇ ਮੌਕੇ ਤੇ ਆਪਣੇ ਆਪਣੇ ਪਿੰਡਾਂ ਚੋ ਗੱਡੀਆ ਕੱਢਣ ਦਾ ਭਰੋਸਾ ਦਿਤਾ । ਹਰ ਵਾਰ ਦੀ ਤਰਾਂ ਇਸਵਾਰ ਵੀ “ਵਰਕਰ ਸਮੇਲਣ” ਨੂੰ ਸਫਲ ਕਰਨ ਲਈ ਹਲਕਾ ਚੱਬੇਵਾਲ ਦੇ ਵਰਕਰਾਂ ਦੀ ਭੂਮਿਕਾ ਅਹਿਮ ਹੋਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



