(ਸਮਾਜ ਵੀਕਲੀ)
ਸੱਚਮੁੱਚ ਹੀ ਦਿਲ ਦਾ ਭਾਰ ਹੌਲਾ ਕਰਨ ਲਈ ਬਹੁਤ ਵਾਰ ਕਿਸੇ ਖ਼ਾਸ ਬੰਦੇ ਦੀ ਜ਼ਰੂਰਤ ਹੁੰਦੀ ਹੈ।
ਜਿਸ ਕੋਲ ਦਿਲ,ਦਿਮਾਗ਼,ਕੰਨ ਤੇ ਸਡੋਲ ਮੋਢਾ ਜ਼ਰੂਰ ਹੋਣਾ ਚਾਹੀਦਾ ਹੈ।
ਬਿਨਾਂ ਦਿਲ ਤੋਂ ਤੁਸੀਂ ਕਿਸੇ ਦਾ ਦੁਖ ਨਹੀਂ ਸੁਣ ਸਕਦੇ। ਦਿਮਾਗ਼ ਜੇ ਸਥਿਰ ਹੋਵੇਗਾ,ਤੁਸੀਂ ਤਾਂ ਹੀ ਉਸ ਬੰਦੇ ਦੀ ਗੱਲ ਸੁਣ ਸਕਦੇ ਹੋ। ਕੰਨ ਉਸ ਦੀ ਗੱਲ ਸਮਝ ਕੇ ਦੁਖੀਏ ਦੀ ਗੱਲ ਦਾ ਹੁੰਗਾਰਾ ਭਰਨ ਲਈ ਸਹਾਈ ਹੁੰਦਾ ਹੈ ਤਾਂ ਜੋ ਦੁਖ ਦਰਦ ਸਾਂਝੇ ਕਰਨ ਵਾਲੇ ਬੰਦੇ ਨੂੰ ਇਹ ਮਹਿਸੂਸ ਹੋਵੇ ਕਿ ਉਹ ਦੁਖ ਵਿਚ ਸ਼ਰੀਕ ਹੈ ਤੇ ਮੇਰੀ ਗੱਲ ਧਿਆਨ ਨਾਲ ਸੁਣ ਰਿਹਾ ਹੈ ਤੇ ਮਜ਼ਬੂਤ ਮੋਢੇ ਦੀ ਉਸ ਸਮੇਂ ਲੋੜ ਪੈਂਦੀ ਹੈ ਜਦੋਂ ਅਸੀਂ ਦੋਵੇਂ ਨਜ਼ਦੀਕ ਹੋਈਏ ਤੇ ਸਾਡਾ ਦਿਲ ਕਰੇ ਕਿ ਦਿਲ ਦਾ ਬੋਝ ਮੋਢੇ ‘ਤੇ ਸਿਰ ਰੱਖ ਕੇ ਹਲਕਾ ਹੋ ਸਕਦਾ ਹੈ।
ਅਸਲ ਵਿਚ ਆਪਣਿਆਂ ਦਾ ਤੇ ਭਾਵਨਾਵਾਂ ਦਾ ਸਤਿਕਾਰ ਵੀ ਇਹ ਹੀ ਹੈ ਜਦੋਂ ਅਸੀਂ ਆਪਣੇ ਦੁਖ ਸੁਖ ਸਾਂਝੇ ਕਰਨ ਲਈ ਕਿਸੇ ਖ਼ਾਸ ਕਿਸਮ ਦੇ ਬੰਦੇ ਦੀ ਤਲਾਸ਼ ਵਿਚ ਹੁੰਦੇ ਹਾਂ। ਕਈ ਵਾਰ ਅਸੀਂ ਆਪਣੇ ਦੁਖ ਸੁਖ ਆਪਣੇ ਨਾਲ ਹੀ ਲੈ ਕੇ ਚਲੇ ਜਾਂਦੇ ਹਾਂ।
ਸੁਖ ਤਾਂ ਕਿਤੇ ਵੀ ਸਾਂਝਾ ਕਰਿਆ ਜਾ ਸਕਦਾ ਹੈ ਪਰ ਦੁਖ ਸੁਣਨ ਵਾਲਾ ਕੋਈ ਕੋਈ ਹੀ ਮਿਲਦਾ, ਖ਼ਾਸ ਕਰ ਕੇ ਉਹ,ਜਿਸ ਨਾਲ ਤੁਹਾਨੂੰ ਦੁਖ ਸਾਂਝਾ ਕਰ ਕੇ ਇਹ ਵੀ ਮਹਿਸੂਸ ਹੋਵੇ ਕਿ ਹੁਣ ਮੈਂ ਤਰੋ ਤਾਜ਼ਾ ਹੋ ਗਿਆ ਹਾਂ। ਇਸ ਲਈ ਪਤੀ ਪਤਨੀ ਇੱਕ ਦੂਜੇ ਦੇ ਪੂਰਕ ਹੁੰਦੇ ਹਨ। ਜੇ ਮਨੁੱਖ ਇਕੱਲਾ ਹੈ ਤਾਂ ਦੋਸਤਾਂ ਮਿੱਤਰਾਂ ਦਾ ਇਸ ਵਿਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ।
ਇਹੀ ਸਾਰੀ ਜ਼ਿੰਦਗੀ ਦਾ ਅਸਲੀ ਰਾਜ਼ ਹੈ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly