(ਸਮਾਜ ਵੀਕਲੀ)
ਪੰਜਾਬ ਵੱਸਦਾ ਗੁਰੂਆਂ ਦੇ ਨਾਮ ਤੇ ,
ਰੁੱਤਾਂ ਆਉਂਦੀਆਂ ਗਰਮੀ, ਸਰਦੀ, ਪਤਝੜ ਤੇ ਬਹਾਰ ਜੀ।
ਫੱਗਣ ਮਹੀਨੇ ਪੱਤਝੜ ਨਾਲ ਆਉਂਦੀ ਬਸੰਤ,
ਬਸੰਤ ਦੇ ਲੱਗਣ ਮੇਲੇ, ਪੱਤਝੜ ਕਰੇ ਖ਼ਵਾਰ ਜੀ।
ਪਿਆਰਾਂ ਵਾਲੀ ਰੁੱਤ , ਫੁੱਲ ਅਠਖੇਲੀਆਂ ਨੇ ਕਰਦੇ,
ਪੱਤੇ ਝਾੜ ਝਾੜ ਰੁੱਖਾਂ ਦੇ, ਹਵਾ ਰੁੱਖੀ ਚੱਲਦੀ।
ਫੁੱਲਾਂ ਵਾਲੇ ਬੂਟਿਆਂ ਤੇ ਨੂਰ ਛਾਇਆ ਹੈ ,
ਮੌਸਮ ਵਿਚ ਗਰਮੈਸ ਤੇ ਠੰਢਕ ਹੈ ਰਲਦੀ।
ਹੀਰਾਂ,ਰਾਂਝਿਆਂ, ਸਾਹਿਬਾਂ, ਮਿਰਜ਼ਿਆਂ ਵਰਗੇ ਆਸ਼ਿਕਾਂ ਦਾ,
ਵਾਤਾਵਰਣ ਕੁਦਰਤ ਨੇ ਹੈ ਬਣਾਇਆ ।
ਆਧੁਨਿਕੀ ਦੌਰ ਦੀ ਖੁਸ਼ਬੋਈ ਵਿੱਚ ,
ਡਾਲ-ਡਾਲ ਪੱਤਾ-ਪੱਤਾ ਹੈ ਨਸ਼ਿਆਇਆ ।
ਗੁਰੂਆਂ ਦੀਆਂ ਕੁਰਬਾਨੀਆਂ ਅਤੇ ਮਿਹਰਾਂ ਸਦਕਾ,
ਰੰਗ ਬਿਰੰਗੀ ਦੁਨੀਆਂ ਕਰਦੀ ਮੌਜ ਮੇਲੇ ।
ਮੋਹ ਮਾਇਆ ਦੇ ਜਾਲ ਵਿੱਚ ਫਸਿਆਂ ਨੂੰ ,
ਰੱਬ ਦੀ ਰੰਗੀਲੀ ਦੁਨੀਆਂ ‘ਚ ਤੰਗ ਕਰਦੇ ਝਮੇਲੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly