(ਸਮਾਜ ਵੀਕਲੀ)
ਲੰਘ ਗਈ ਉਮਰਾਂ ਦੀ ਰੁੱਤ ਵੇ
ਹੁਣ ਨਾ ਆਵੀਂ
ਸਾਡੇ ਸ਼ਹਿਰ ਚ ਵਰਤੀ ਚੁੱਪ ਵੇ
ਹੁਣ ਨਾ ਆਵੀਂ।।
ਮੀਂਹ ਤੇਜ਼ਆਬੀ,ਪੌਣਾਂ ਜਖ਼ਮੀ ਵੇ
ਹੁਣ ਨਾ ਆਵੀਂ।
ਹਰ ਰਿਸ਼ਤਾ ਹੋ ਗਿਆ ਰਸਮੀ ਵੇ
ਹੁਣ ਨਾ ਆਵੀਂ।।
ਸਭ ਉੱਜੜੇ ਝੰਗ ਸਿਆਲ ਵੇ,
ਹੁਣ ਨਾ ਆਵੀਂ,
ਨਾਲੇ ਹਾੜ੍ਹ ਸਿਆਲ ਹੁਣਾਲ ਵੇ
ਹੁਣ ਨਾ ਆਵੀਂ।।
ਤੁਰ ਗੇ ਚੇਲੇ ਗੋਰਖ ਨਾਥ ਵੇ
ਹੁਣ ਨਾ ਆਵੀਂ।
ਫੱਟ ਡੂੰਘੇ ਨਾ ਕੋਈ ਹਾਥ ਵੇ
ਹੁਣ ਨਾ ਆਵੀਂ।।
ਕਹਿਣ ਇਸ਼ਕ ਦੇ ਝੰਡਾ ਬਰਦਾਰ ਵੇ
ਹੁਣ ਨਾ ਆਵੀਂ।
ਲੰਘੇ ਕਰ ਕੇ ਵਣਜ ਵਪਾਰ ਵੇ
ਹੁਣ ਨਾ ਆਵੀਂ।।
ਨਾ ਅਸਥੀਆਂ ਗੰਗਾ ਤਰਣ ਵੇ
ਹੁਣ ਨਾ ਆਵੀਂ
ਕੰਨਿਆਵਾਂ ਕੁੱਖਾਂ ਦੇ ਵਿੱਚ ਮਰਣ ਵੇ
ਹੁਣ ਨਾ ਆਵੀਂ।।
ਇੱਥੇ ਪੈਣ ਨਵੇਂ ਨਿੱਤ ਯੱਭ ਵੇ
ਹੁਣ ਨਾ ਆਵੀਂ
ਆਪੇ ਲੈਣ ਕੁਆਰੀਆਂ ਵਰ ਲੱਭ ਵੇ
ਹੁਣ ਨਾ ਆਵੀਂ।।
ਗਏ ਉਲਟੇ ਵਿਗੜ ਰਿਵਾਜ ਵੇ
ਹੁਣ ਨਾ ਆਵੀਂ
ਇਹਨੂੰ ਕਹੇ ਤਰੱਕੀ ਸਮਾਜ ਵੇ
ਹੁਣ ਨਾ ਆਵੀਂ
ਸੱਚੀਂ ਹੁਣ ਨਾ ਆਵੀਂ
ਤੈਨੂੰ ਸੌਂਹ ਲੱਗੇ,,,, ਮੇਰੀ ਵੇ,,,।।
ਕਪਿਲ ਦੇਵ ਬੈਲੇ
8556011921
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly