(ਸਮਾਜ ਵੀਕਲੀ)
ਅਪਣੇ ਲੱਭਦੇ ਉਮਰ ਗਵਾਈ।
ਜੀਵਨ ਪੂੰਜੀ ਦਾਅ ‘ਤੇ ਲਾਈ।
ਭਾਲ ਜਿਹਦੀ ਸੀ ਉਹ ਨਾ ਮਿਲਿਆ,
ਬੜੇ ਦਰਾਂ ‘ਤੇ ਅਲਖ ਜਗਾਈ।
ਗਮ ਦਾ ਟੁੱਕੜ ਢਿੱਡ ਹੈ ਭਰਦਾ,
ਹੰਝੂਆਂ ਮੇਰੀ ਪਿਆਸ ਬੁਝਾਈ।
ਤਨ ਨੂੰ ਪਿੰਜਿਆ ਰੂੰ ਦੇ ਵਾੰਗੂ,
ਫਿਰ ਵੀ ਔਖ ‘ਚ ਅਉਧ ਲੰਘਾਈ।
ਸੁਣ ਸੁਣ ਉਸਦੇ ਸ਼ਬਦ ਕੁਸ਼ੈਲੇ,
ਦਿਲ ਦੀ ਧਰਤਿ ਗਈ ਪੱਥਰਾਈ।
ਇੱਕੋ ਜਿਹੇ ਹੁਣ ਅਉੜ ਤੇ ਡੋਬਾ,
ਖੁਸ਼ੀ ਗਮੀ ਨੇ ਵਿੱਥ ਮਿਟਾਈ।
‘ਬੋਪਾਰਾਏ’ ਤਿੜਕੀ ਮਟਕੀ,
ਬੱਬਰਾ ਹੈ ਹੁਣ ਹੋਣ ਤੇ ਆਈ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ_ 97797-91442
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly