HOME ਐਸ ਡੀ ਐਮ ਸਾਹਿਬ ਨਕੋਦਰ ਵੱਲੋਂ ਬਲਾਕ ਮਹਿਤਪੁਰ ਦੇ ਪਿੰਡਾਂ ਦਾ ਦੌਰਾ...

ਐਸ ਡੀ ਐਮ ਸਾਹਿਬ ਨਕੋਦਰ ਵੱਲੋਂ ਬਲਾਕ ਮਹਿਤਪੁਰ ਦੇ ਪਿੰਡਾਂ ਦਾ ਦੌਰਾ – ਖ਼ਰਾਬੇ ਦਾ ਮੁਆਵਜ਼ਾ ਦਿੱਤਾ ਜਾਵੇ – ਪੰਨੂ

ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਪਿਛਲੇ ਦਿਨੀਂ ਪਈ ਭਾਰੀ ਬਾਰਸ਼ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਦੇ ਡੁਬਣ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਿਆ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਸੀ ਕਿਸਾਨਾਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਝੁੱਗੀਆਂ ਮਹਿਤਪੁਰ ਤੇ ਬਾਕੀ ਪਿੰਡਾਂ ਵਿਚ ਇਹ ਨੁਕਸਾਨ ਡਰੇਨ ਬੰਦ ਹੋਣ ਕਰਕੇ ਹੋਇਆ ਹੈ । ਇਸ ਖ਼ਰਾਬੇ ਦੀ ਜਾਣਕਾਰੀ ਲੈਣ ਲਈ  ਐਸ ਡੀ ਐਮ ਨਕੋਦਰ ਵਲੋਂ ਬਲਾਕ ਮਹਿਤਪੁਰ ਦੇ ਪਿੰਡਾਂ ਦਾ ਦੋਰਾ ਕੀਤਾ ਗਿਆ ਉਨ੍ਹਾਂ ਵੱਲੋਂ ਪਿੰਡ ਬੁਲੰਦਾ ,ਰਾਮੂਵਾਲ ,ਉਧੋਵਾਲ, ਝੁਗੀਆਂ ,ਮਹਿਤਪੁਰ ਦਾ ਦੌਰਾ ਕੀਤਾ ਇਸ ਮੌਕੇ  ਡਰੇਨ ਮਹਿਕਮੇ ਵੱਲੋਂ  ਡਰੇਨ ਦਾ ਮੌਕਾ ਦੇਖਿਆ। ਇਸ ਮੌਕੇ ਗੱਲਬਾਤ ਕਰਦਿਆਂ ਐਸ ਡੀ ਐਮ ਨੇ ਭਰੋਸਾ ਦਿੱਤਾ ਕਿ ਉਹ ਡਿਪਟੀ ਕਮਿਸ਼ਨਰ ਜਲੰਧਰ ਨਾਲ ਗੱਲਬਾਤ ਕਰਨਗੇ। ਅਤੇ ਖ਼ਰਾਬੇ ਦਾ ਬਣਦਾ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਦੇ ਕਿਨਾਰੇ ਅਤੇ ਪੁਲੀਆਂ ਨੂੰ ਮੁਕੰਮਲ ਰੂਪ ਵਿੱਚ ਚਾਲੂ ਕੀਤਾ ਜਾਵੇਗਾ। ਇਸ ਮੌਕੇ  ਕਸ਼ਮੀਰ ਸਿੰਘ ਪੰਨੂ ਤੰਦਾਉਰਾ , ਨਰਿੰਦਰ ਸਿੰਘ ਉਧੋਵਾਲ ,ਬਲਵੀਰ ਸਿੰਘ ਉਧੋਵਾਲ, ਰਾਜੂ ਖਹਿਰਾ ਸਾਬਕਾ ਸਰਪੰਚ, ਰੋਕੀ ਖਹਿਰਾ, ਮਨਜੀਤ ਸਿੰਘ ,ਸਿਮਰਨਜੀਤ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਮਰਾ, ਗੁਰਨਾਮ ਸਿੰਘ, ਸਰਬਜੀਤ ਸਿੰਘ, ਸੰਤੋਖ ਸਿੰਘ ਝੁਗੀਆਂ , ਸਰਬਜੀਤ ਸਿੰਘ, ਜਸਵੀਰ ਸਿੱਘ, ਲਖਵੀਰ ਸਿੰਘ, ਤੇਜ਼ਾ ਸਿੰਘ, ਕਰਮਨਪੀਤ ਸਿੰਘ, ਗੁਰਵਿੰਦਰ ਸਿੰਘ ,ਦਰਸ਼ਨ ਸਿੰਘ, ਸੁਖਾਂ ਝੁਗੀਆਂ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਸਥਾਨ ਹਾਈਕੋਰਟ ਸਿਵਲ ਜੱਜ ਦੀ ਭਰਤੀ ਲਈ ਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ- ਐਡਵੋਕੇਟ ਧਾਮੀ
Next articleਅੱਜ ਤੋਂ ਆਪ੍ਰੇਸ਼ਨ ਸਿੰਦੂਰ ‘ਤੇ 16 ਘੰਟੇ ਦੀ ਮੈਗਾ ਚਰਚਾ, ਰਾਜਨਾਥ ਸਿੰਘ ਸ਼ੁਰੂ ਕਰਨਗੇ