ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਦਿਹਾਤੀ ਮਜਦੂਰ ਸਭਾ ਪੰਜਾਬ ਵਲੋਂ ਐੱਸ. ਡੀ. ਐੱਮ. ਦਫਤਰ ਫਿਲੌਰ ਵਿਖੇ ਅੱਜ ਧਰਨਾ ਦਿੱਤਾ ਜਾਵੇਗਾ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਦਿਹਾਤੀ ਮਜਦੂਰ ਸਭਾ ਜਿਲਾ ਜਲੰਧਰ ਦੇ ਸਕੱਤਰ ਪਰਮਜੀਤ ਰੰਧਾਵਾ, ਜਨਰਲ ਸਕਤੱਰ ਤਹਿਸੀਲ ਫਿਲੌਰ ਮੇਜਰ ਫਿਲੌਰ ਤੇ ਵਾਈਸ ਪ੍ਰਧਾਨ ਅੰਮਿ੍ਤ ਨੰਗਲ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵਧ ਰਹੀ ਮਹਿੰਗਾਈ ਦੇ ਕਾਰਣ ਆਮ ਲੋਕਾਂ ਦਾ ਜੀਉਣਾ ਮੁਹਾਲ ਹੋ ਚੁੱਕਾ ਹੈ | ਮਜਦੂਰ ਤੇ ਕਿਰਤੀ ਵਰਗ ਅੱਜ ਸੰਤਾਪ ਭੋਗਣ ਲਈ ਮਜਬੂਰ ਹੈ | ਇਸ ਲਈ ਅੱਜ ਆਮ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਐੱਸ. ਡੀ. ਐੱਮ. ਦਫਤਰ ਫਿਲੌਰ ਵਿਖੇ 11 ਵਜੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨਾਂ ਅੱਗੇ ਕਿਹਾ ਕਿ ਸਾਡੀ ਮੰਗ ਹੈ ਕਿ ਮਜਦੂਰ ਤੇ ਕਿਰਤੀ ਦੀ ਰੋਜ਼ਾਨਾ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਆਮ ਲੋਕਾਂ ਲਈ ਚਲਾਈਆਂ ਗਈਅੰ ਲੋਕ ਭਲਾਈ ਸਕੀਮਾਂ ਦਾ ਹਰ ਜਰੂਰਤਮੰਦ ਨੂੰ ਲਾਭ ਮਿਲ ਸਕੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly