ਨਵਦੀਪ ਨੇ ਜਿੱਤਿਆ ਮਿਸ ਫੇਟ ਦਾ ਖ਼ਿਤਾਬ
ਕਪੂਰਥਲਾ, 18 ਫਰਵਰੀ, ( ਕੌੜਾ ) – ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਸਲਾਨਾ ਫੇਟ ਮੇਲੇ ਦਾ ਆਯੋਜਨ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਵੱਲੋਂ ਬੜੀ ਧੂਮਧਾਮ ਨਾਲ ਕੀਤਾ ਗਿਆ । ਉੱਘੇ ਸਮਾਜ ਸੇਵਕ ਅਤੇ ਐੱਸ ਡੀ ਸਭਾ ਦੇ ਪ੍ਰਧਾਨ ਰਕੇਸ਼ ਧੀਰ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ‘ਤੇ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਦੌਰਾਨ ਕਾਲਜ ਕੈਂਪਸ ਵਿਚ ਖਾਣ ਪੀਣ ਦੇ ਸਟਾਲਾਂ ਤੋਂ ਇਲਾਵਾ ਵਿਦਿਆਰਥਣਾਂ ਦੇ ਮਨੋਰੰਜਨ ਲਈ ਵੱਖ ਵੱਖ ਪ੍ਰਕਾਰ ਦੀਆਂ ਐਕਟੀਵਿਟੀ ਦਾ ਆਯੋਜਨ ਵੀ ਕੀਤਾ ਗਿਆ । ਇਸ ਦੌਰਾਨ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਮਾਡਲਿੰਗ ਸ਼ੋਅ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ । ਦੋ ਰਾਉਂਡ ‘ਚ ਚੱਲੇ ਮਾਡਲਿੰਗ ਸ਼ੋਅ ਵਿਚ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਬੀ ਕਾਮ ਭਾਗ ਪਹਿਲਾ ਦੀ ਨਵਦੀਪ ਕੌਰ ਮਿਸ ਫੇਟ 2024 ਦੇ ਖ਼ਿਤਾਬ ‘ਤੇ ਕਬਜ਼ਾ ਕਰਨ ਵਿਚ ਸਫਲ ਰਹੀ । ਬੀ ਏ ਭਾਗ ਤੀਜਾ ਦੀ ਗੁਰਲੀਨ ਕੌਰ ਫਸਟ ਅਤੇ ਬੀ ਸੀ ਏ ਭਾਗ ਤੀਜਾ ਦੀ ਗੁਰਲੀਨ ਕੌਰ ਸੈਕੰਡ ਰਨਰਅੱਪ ਰਹੀ । ਇਨ੍ਹਾਂ ਤੋਂ ਇਲਾਵਾ ਮਨਦੀਪ ਕੌਰ ਨੇ ਬਿਊਟੀਫੁੱਲ ਸਮਾਈਲ, ਰਮਨਦੀਪ ਨੇ ਬਿਉਟੀਫੁੱਲ ਡਰੈੱਸ, ਮਨਜੋਤ ਕੌਰ ਨੇ ਮਿਸ ਕਾਨਫੀਡੈਂਟ ਅਤੇ ਕਿਰਨਦੀਪ ਕੌਰ ਨੇ ਮਿਸ ਕਰੇਟਿਵ ਦੇ ਖ਼ਿਤਾਬ ‘ਤੇ ਕਬਜ਼ਾ ਕੀਤਾ, ਜਦਕਿ ਫੈਂਸੀ ਡਰੈੱਸ ਆਫ ਦਾ ਫੇਟ ਖ਼ਿਤਾਬ ਪਰਨੀਤ ਕੌਰ ਦੀ ਝੋਲੀ ਆਇਆ । ਜੱਜਾਂ ਦੀ ਭੂਮਿਕਾ ਮੈਡਮ ਕਮਲੇਸ਼, ਮੈਡਮ ਅਲਕਾ ਅਤੇ ਮੈਡਮ ਰੇਖਾ ਵੱਲੋਂ ਨਿਭਾਈ ਗਈ । ਸਮਾਗਮ ਦੇ ਅੰਤ ਵਿੱਚ ਫੇਟ ਮੇਲੇ ਅਤੇ ਲੱਕੀ ਡਰਾਅ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੈਟਰਨ ਐੱਸ ਡੀ ਸਭਾ ਅਮਰ ਚੰਦ ਧੀਰ, ਉਮਾ ਦੱਤ ਸ਼ਰਮਾ, ਸ਼ਸ਼ੀ ਚੋਪੜਾ, ਮੁਕੇਸ਼ ਪਸਰੀਚਾ ਅਤੇ ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਰੂਬੀ ਭਗਤ ਤੋਂ ਇਲਾਵਾ ਰਜਨੀ ਬਾਲਾ, ਮੈਡਮ ਰਜਿੰਦਰ ਕੌਰ, ਮੈਡਮ ਰਾਜਬੀਰ ਕੌਰ, ਕਸ਼ਮੀਰ ਕੌਰ, ਮੈਡਮ ਸੁਨੀਤਾ ਕਲੇਰ, ਰੀਟਾ ਮਸੀਹ, ਅੰਜਨਾ ਕੌਸਲ, ਚਾਹਤ, ਰਾਜਨਦੀਪ, ਅਮਨਪ੍ਰੀਤ, ਪੂਜਾ, ਜਸਬੀਰ ਕੌਰ, ਰਜੀਵ ਕੁਮਾਰ, ਸ਼ਕਤੀ ਕੁਮਾਰ ਆਦਿ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly