ਇਸਲਾਮਾਬਾਦ (ਸਮਾਜ ਵੀਕਲੀ): ਸਕੌਟਲੈਂਡ ਦੇ ਉੱਘੇ ਪਰਵਤਾਰੋਹੀ ਰਿਕ ਐਲਨ (63) ਦੀ ਸੋਮਵਾਰ ਨੂੰ ਉੱਤਰੀ ਪਾਕਿਸਤਾਨ ’ਚ ਸਥਿਤ ਪਰਬਤ ਚੋਟੀ ਕੇ2 ਸਰ ਕਰਨ ਦੀ ਯਾਤਰਾ ਦੌਰਾਨ ਬਰਫ ਖਿਸਕਣ ਕਾਰਨ ਆਏ ਤੂਫਾਨ ਵਿੱਚ ਮੌਤ ਹੋ ਗਈ। ਕੇ2 ਵਿਸ਼ਵ ਦੀ ਦੂਜੀ ਸਭ ਤੋਂ ਉੱਚੀ ਪਰਬਤ ਚੋਟੀ ਹੈ। ਪਾਕਿਸਤਾਨ ਦੇ ਐਲਪਾਈਨ ਕਲੱਬ ਦੇ ਸਕੱਤਰ ਕਰਾਰ ਹੈਦਰੀ ਨੇ ਦੱਸਿਆ ਕਿ ਰਿਕ ਪਰਬਤ ਦੇ ਦੱਖਣ-ਪੂਰਬੀ ਇਲਾਕੇ ਵਿੱਚ ਉਸ ਰਾਹ ਤੋਂ ਚੋਟੀ ਵੱਲ ਜਾ ਰਹੇ ਸਨ, ਜਿਸ ਤੋਂ ਅੱਜ ਤਕ ਕੋਈ ਵੀ ਪਰਵਤਾਰੋਹੀ ਨਹੀਂ ਲੰਘਿਆ ਹੈ।
ਰਿਕ ਦੀ ਮੌਤ ਤਿੰਨ ਦਿਨ ਪਹਿਲਾਂ ਹੋਈ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੂਫ਼ਾਨ ਵਿੱਚ ਐਲਨ ਦੇ ਬਾਕੀ ਦੋਵੇਂ ਸਾਥੀ ਬਚ ਗਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਕ ਐਲਨ ਦੀ ਇਹ ਯਾਤਰਾ ਯੂਕੇ ਸਥਿਤ ਚੈਰਿਟੀ ‘ਪਾਰਟਨਰਜ਼ ਰਿਲੀਫ਼ ਐਂਡ ਡਿਵੈਲਪਮੈਂਟ’ ਲਈ ਫੰਡ ਇਕੱਤਰ ਕਰਨ ਦੇ ਉਦੇਸ਼ ਹਿਤ ਵਿੱਢੀ ਗਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly