ਵਧੀਆ ਖੁਸ਼ਗਵਾਰ ਸਮਾਜ ਦੀ ਸਿਰਜਣਾ ਲਈ ਵਿਗਿਆਨਕ ਚੇਤੰਨਤਾ ਮੁੱਖ ਲੋੜ*

(ਸਮਾਜ ਵੀਕਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਤੇ ਇਕਾਈ ਮੁਖੀ ਸੁਰਿੰਦਰਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਤੇ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਚੇਤਨਾ ਪਰਖ ਪ੍ਰੀਖਿਆ ਦੀ ਸਰਗਰਮੀਆਂ ਦੀ ਸਮੀਖਿਆ ਮੁਖ ਅਜੰਡਾ ਸੀ। ਉਨਾਂ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਚੇਤਨਾ ਪਰਖ ਪ੍ਰੀਖਿਆ ਦੀ ਦੁਬਾਰਾ ਮਿਤੀ ਸਕੂਲ ਖੁਲਣ ਤੋਂ ਬਾਅਦ ਹੀ ਨਿਯਤ ਕੀਤੀ ਜਾਵੇਗੀ।ਸੰਗਰੂਰ ਇਕਾਈ ਵੱਲੋਂ ਪਹਿਲਾਂ 7 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਪਰ ਪ੍ਰੀਖਿਆਰਥੀਆਂ ਦੀ ਗਿਣਤੀ ਵਧਣ ਕਰਕੇ ਅਜ 8 ਵਾਂ ਪਰੀਖਿਆ ਕੇਂਦਰ ਬਡਰੁੱਖਾਂ ਸਕੂਲ ਵਿੱਚ ਬਣਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਗਰੂਰ ਇਕਾਈ 1665 ਪ੍ਰੀਖਿਆਰਥੀਆਂ ਨੂੰ ਹੁਣ ਤੱਕ ਰਜਿਸਟਰਡ ਕਰ ਚੁੱਕੀ ਹੈ।

ਮਾਸਟਰ ਪਰਮ ਵੇਦ ਨੇ ਦੱਸਿਆ ਕਿ ਮੀਟਿੰਗ ਵਿੱਚ ਨਵੇਂ ਸਾਲ ਦੇ ਪਹਿਲੇ ਮਹੀਨੇ ਤਰਕਸ਼ੀਲ ਮੈਗਜੀਨ ਦੀ ਗਿਣਤੀ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ। ਤਰਕਸ਼ੀਲ ਮੀਟਿੰਗਾਂ ਤੇ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪਸਾਰ ਦੇ ਕੰਮ ਵਿਸ਼ੇ ਤੇ ਅਗਲੇ ਮਹੀਨੇ ਵਰਕਸ਼ਾਪ ਕਰਵਾਉਣ ਵਾਰੇ ਵੀ ਸਹਿਮਤੀ ਬਣੀ।ਉਨਾਂ ਕਿਹਾ ਕਿ ਵਿਗਿਆਨਕ ਚੇਤੰਨਤਾ ਦੀ ਰੋਸ਼ਨੀ ਹਰ ਪਾਸੇ ਫੈਲਾਉਣਾ ਸਮੇਂ ਦੀ ਮੁਖ ਲੋੜ ਹੈ, ਇਸ ਨਾਲ ਹੀ ਸਮਾਜ ਵਿਚੋਂ ਅੰਧਵਿਸ਼ਵਾਸ ,ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦਾ ਹਨੇਰਾ ਮਿਟਾ ਕੇ ਵਧੀਆ ਖੁਸ਼ਗਵਾਰ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ। ਮੀਟਿੰਗ ਵਿੱਚ ਕਰੋਨਾ ਦੇ ਨਾਂ ਤੇ ਸਰਕਾਰੀ ਦਹਿਸ਼ਤ ਫੈਲਾਉਣ ਦਾ ਕਰੜੇ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ।ਉਨਾਂ ਕਿਹਾ ਕਿ ਸਰਕਾਰ ਨੂੰ ਵਿਗਿਆਨਕ ਸੂਝ/ਜਾਣਕਾਰੀ ਦੇ ਆਧਾਰ ਤੇ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਪ੍ਰਚਾਰ ਕਰਨ ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ।।ਫਾਸੀਵਾਦੀ ਸ਼ਕਤੀਆਂ ਦੁਆਰਾ ਸਮਾਜ ਵਿੱਚ ਫਿਰਕੂ ਜ਼ਹਿਰ ਫੈਲਾਉਣ ਦੀ ਵੀ ਨਿਖੇਧੀ ਕੀਤੀ ਗਈ।

ਉਨ੍ਹਾਂ ਸਪੱਸ਼ਟ ਕੀਤਾ ਕਿ ਚੁਣੌਤੀਆਂ ਭਰੇ ਇਸ ਦੌਰ ਵਿੱਚ ਤਰਕਸ਼ੀਲ ਚੇਤਨਾ ਨਾਲ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਫਿਰਕਾਪ੍ਰਸਤੀ ਜਿਹੇ ਤੇ ਗ਼ੈਰਵਿਗਿਆਨਕ ਕੂੜ੍ਹ ਪ੍ਰਚਾਰ ਨੂੰ ਮਾਤ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸਾਮਾਜ ਵਿੱਚ ਤਰਕਸ਼ੀਲ ਲਹਿਰ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਨ ਦੀ ਅਹਿਮ ਜ਼ਰੂਰਤ ਹੈ। ਇਸ ਸਮੇਂ ਵੱਡੀ ਗਿਣਤੀ ਵਿੱਚ ਤਰਕਸ਼ੀਲ ਕੈਲੰਡਰ – 2022 ਤੇ ਤਰਕਸ਼ੀਲ ਮੈਗਜੀਨ ਦੀ ਵੰਡ ਕੀਤੀ ਗਈ। ਆਗੂਆਂ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਵਿੱਚ ਬੀ ਐਸ ਐਨ ਐਲ(BSNL) ਪੈਨਸ਼ਰਨਜ ਐਸ਼ੋਸ਼ੀਏਸ਼ਨ ਦੀ ਮਾਸਿਕ ਮੀਟਿੰਗ ਵਿੱਚ ਤਰਕਸ਼ੀਲ ਪ੍ਰੋਗਰਾਮ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਮਾਸਟਰ ਰਣਜੀਤ ਸਿੰਘ, ਚਰਨ ਕਮਲ,ਸੁਖਦੇਵ ਸਿੰਘ ਕਿਸ਼ਨਗੜ, ਨਛੱਤਰ ਸਿੰਘ, ਪ੍ਰਗਟ ਸਿੰਘ ਬਾਲੀਆਂ, ਲੈਕਚਰਾਰ ਕ੍ਰਿਸ਼ਨ ਸਿੰਘ, ਮਾਸਟਰ ਰਣਬੀਰ ਸਿੰਘ, ਰਘਬੀਰ ਸਿੰਘ ਛਾਜਲੀ ਮੀਟਿੰਗ ਵਿੱਚ ਹਾਜ਼ਰ ਸਨ।

ਮਾਸਟਰ ਪਰਮ ਵੇਦ
9417422349

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਹਲੀ ਨੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਛੱਡੀ
Next articleਸ਼ਹੀਦ ਭਗਤ ਸਿੰਘ ਪਾਵਰ ਆਫ ਯੂਥ ਕਰ ਰਹੀ ਹੈ ਪਿੰਡ ਪਿੰਡ ਨਿਯੁਕਤੀਆਂ – ਦਲਵੀਰ ਬਿੱਲੂ