(ਸਮਾਜ ਵੀਕਲੀ)
ਵਿਗਿਆਨ ਤੇ ਧਰਮ ਦਾ ਆਪਸ ਵਿੱਚ ਬਹੁਤ ਫਰਕ ਹੈ l
ਵਿਗਿਆਨ ਆਸ਼ਾਵਾਦੀ ਹੁੰਦਾ ਹੈ, ਵਿਗਿਆਨ ਦੀਆਂ ਖੋਜਾਂ ਆਸਤਿਕਾਂ ਅਤੇ ਨਾਸਤਿਕਾਂ ਦੋਨਾਂ ਲਈ ਹੁੰਦੀਆਂ ਹਨ l ਵਿਗਿਆਨ ਦੀ ਖੋਜ ਤੇ ਕੋਈ ਵੀ ਸਵਾਲ ਕਰੇ ਤਾਂ ਖੋਜ ਕਰਨ ਵਾਲੇ ਨੂੰ ਕੋਈ ਇਤਰਾਜ਼ਗੀ ਨਹੀਂ ਹੁੰਦੀ l ਸਬੂਤਾਂ ਸਮੇਤ ਜੇ ਕੋਈ ਕਿਸੇ ਖੋਜ ਨੂੰ ਗਲਤ ਸਾਬਤ ਕਰ ਦੇਵੇ ਤਾਂ ਪਹਿਲੇ ਖੋਜ ਕਰਨ ਵਾਲੇ ਵਿਗਿਆਨੀ ਦੀਆਂ ਭਾਵਨਾਵਾਂ ਨਹੀਂ ਭੜਕਦੀਆਂ ਅਤੇ ਨਾ ਹੀ ਉਸ ਦਾ ਮਾਣ ਸਨਮਾਨ ਘਟਦਾ ਹੈ l ਵਿਗਿਆਨ ਵਿੱਚ ਬਦਲਾਓ ਦੀ ਇਜਾਜਤ ਹੁੰਦੀ ਹੈ l ਵਿਗਿਆਨ ਆਪਣੀ ਜਾਣਕਾਰੀ ਨੂੰ ਆਖਰੀ ਸੱਚ ਨਹੀਂ ਮੰਨਦਾ l
ਧਰਮ ਵਿਸ਼ਵਾਸ ਤੇ ਅਧਾਰਤ ਹੈ l ਧਰਮ ਪ੍ਰਤੀ ਜੇ ਕੋਈ ਪ੍ਰਸ਼ਨ ਪੁੱਛੇ ਤਾਂ ਪ੍ਰਸ਼ਨ ਦਾ ਜਵਾਬ ਦੇਣ ਦੀ ਬਜਾਏ ਇਹ ਕਿਹਾ ਜਾਂਦਾ ਹੈ ਕਿ ਦੁਵਿਧਾ ਵਿੱਚ ਪਾਉਣ ਵਾਲੇ ਸਵਾਲ ਸਾਨੂੰ ਕਰਨੇ ਹੀ ਨਹੀਂ ਚਾਹੀਦੇ l ਕਈ ਵਾਰ ਪ੍ਰਸ਼ਨ ਸੁਣ ਕੇ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ l ਕੁੱਝ ਲੋਕ ਪ੍ਰਸ਼ਨ ਕਰਨ ਵਾਲੇ ਨੂੰ ਧਰਮ ਲਈ ਖਤਰਾ ਪੈਦਾ ਹੋਇਆ ਸਮਝ ਲੈਂਦੇ ਹਨ l ਧਰਮ ਵਿੱਚ ਬਦਲਾਓ ਦੀ ਇਜ਼ਾਜ਼ਤ ਨਹੀਂ ਹੈ l ਭਾਵ ਧਰਮ ਜੋ ਅੱਜ ਕਹਿੰਦਾ ਹੈ ਉਹੀ ਹਜ਼ਾਰ ਸਾਲ ਬਾਦ ਕਹੇਗਾ l ਧਰਮ ਦਾ ਕਿਹਾ ਜਾਂ ਲਿਖਿਆ ਆਖਰੀ ਸੱਚ ਮੰਨਿਆ ਜਾਂਦਾ ਹੈ l
ਫੈਸਲਾ ਹਰ ਵਿਅਕਤੀ ਦਾ ਆਪਣਾ ਹੁੰਦਾ ਹੈ ਕਿ ਉਹ ਆਪਣੇ ਵਿਚਾਰ ਵਿਗਿਆਨ ਮੁਤਾਬਕ ਬਦਲਣਯੋਗ ਚਾਹੁੰਦਾ ਹੈ ਜਾਂ ਧਰਮ ਅਨੁਸਾਰ ਸਥਿਰ ਚਾਹੁੰਦਾ ਹੈ?
ਮੇਰਾ ਮੰਨਣਾ ਹੈ ਕਿ ਦੁਨੀਆਂ ਤੇ ਜਾਣਕਾਰੀ (information) ਬਹੁਤ ਤੇਜ਼ੀ ਨਾਲ ਬਦਲ ਰਹੀ ਹੈ l ਇਸ ਵਿੱਚ ਸਥਿਰ ਵਿਚਾਰਾਂ ਵਾਲਾ ਬਹੁਤ ਪਿੱਛੇ ਰਹਿ ਜਾਂਦਾ ਹੈ l
ਆਓ ਆਪਣੇ ਵਾਸਤੇ ਵਿਚਾਰਾਂ ਤੇ ਜਾਣਕਾਰੀ ਦੀ ਸਹੀ ਚੋਣ ਕਰੀਏ l
–ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly