ਸਰਕਾਰੀ ਹਾਈ ਸਕੂਲ, ਖੇੜੀ ਬਰਨਾ ( ਪਟਿਆਲਾ) ਵਿਖੇ ਵਿਗਿਆਨ ਅਤੇ ਗਣਿਤ ਮੇਲਾ ਕਰਵਾਇਆ

ਸਿੱਖਿਆ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ,ਖੇੜੀ ਬਰਨਾ (ਪਟਿਆਲਾ) ਵਿਖੇ ਮੁੱਖ ਅਧਿਆਪਕ ਸ਼੍ਰੀ ਅਮਿਤ ਕੁਮਾਰ ਜੀ ਦੀ ਰਹਿਨੁਮਾਈ ਹੇਠ ਗਾਈਡ ਅਧਿਆਪਕ ਅਸ਼ੀਸ਼ ਬਜਾਜ(ਗਣਿਤ), ਹਰਦੀਪ ਸਿੰਘ(ਸਾਇੰਸ) ਮੈਡਮ ਵਰਸ਼ਾ ਰਾਣੀ (ਗਣਿਤ) , ਮੈਡਮ ਕਿਰਨਜੋਤ (ਸਾਇੰਸ) , ਮੈਡਮ ਗੁਰਪ੍ਰੀਤ ਕੌਰ (ਸਾਇੰਸ),ਅਤੇ ਮੈਡਮ ਪੂਨਮ ਬਜੋਰੀਆ(ਗਣਿਤ) ਦੀ ਯੋਗ ਅਗਵਾਈ ਹੇਠ ਇੱਕ ਰੋਜ਼ਾ ਵਿਗਿਆਨ ਅਤੇ ਗਣਿਤ ਮੇਲਾ ਕਰਵਾਇਆ ਗਿਆ, ਜਿਸ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਸਮੁੱਚੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਵਿਦਿਆਰਥੀਆਂ ਨੇ ਗਣਿਤ ਵਿਸ਼ੇ ਨਾਲ ਸਬੰਧਤ ਲਗਭਗ 40 ਕਿਰਿਆਵਾਂ, ਅਤੇ ਵਿਗਿਆਨ ਵਿਸ਼ੇ ਨਾਲ ਸਬੰਧਤ ਲਗਭਗ 30 ਕਿਰਿਆਵਾਂ ਨੂੰ ਪ੍ਰਦਰਸ਼ਿਤ ਕੀਤਾ। ਸਿੱਖਿਆ ਵਿਭਾਗ ਵੱਲੋਂ ਅਜਿਹੇ ਮੇਲੇ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸੰਬਧਤ ਵਿਸ਼ਿਆਂ ਨਾਲ ਜੋੜਨਾ ਹੈ ਤਾਂ ਜੋ ਵਿਦਿਆਰਥੀ ਵਿਸ਼ਿਆਂ ਨੂੰ ਖੇਡ ਖੇਡ ਵਿੱਚ ਸੌਖੇ ਤਰੀਕੇ ਨਾਲ ਸਮਝ ਸਕਣ। ਇਸ ਮੇਲੇ ਦਾ ਉਦਘਾਟਨ ਸਕੂਲ ਇੰਚਾਰਜ ਮੈਡਮ ਰੁਪਿੰਦਰ ਕੌਰ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਸਮੁਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਜਿਨ੍ਹਾਂ ਨੇ ਇਸ ਮੇਲੇ ਦੀ ਸਫਲਤਾ ਲਈ ਸਖ਼ਤ ਮਿਹਨਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੈਡਮ ਰੁਪਿੰਦਰ ਕੌਰ ਜੀ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਬੰਧਤ ਵਿਸ਼ਿਆਂ ਤੋਂ ਪ੍ਰਾਪਤ ਜਾਣਕਾਰੀ ਨੂੰ ਆਮ ਜ਼ਿੰਦਗੀ ਵਿੱਚ ਵਰਤੋ ਦੇ ਯੋਗ ਬਣਾਉਣਾ ਹੁੰਦਾ ਹੈ। ਗਣਿਤ ਅਤੇ ਵਿਗਿਆਨ ਵਰਗੇ ਅੌਖੇ ਵਿਸ਼ਿਆਂ ਨੂੰ ਕਿਰਿਆਵਾਂ ਦੀ ਸਹਾਇਤਾ ਨਾਲ ਸੋਖੇ ਅਤੇ ਦਿਲਚਸਪ ਤਰੀਕੇ ਨਾਲ ਸਮਝਾਉਣਾ ਵੀ ਇੱਕ ਕਲਾ ਹੈ ਜਿਸ ਨੂੰ ਸੁਚੱਜੇ ਢੰਗ ਨਾਲ ਸਿੱਖਣ ਲਈ ਅਜਿਹੇ ਵਿੱਦਿਅਕ ਮੇਲਿਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਹ ਮੇਲੇ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਲੲੀ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਵਿਦਿਆਰਥੀਆਂ ਦੇ ਨਵੇਂ ਪੁੰਗਰਦੇ ਤਜ਼ਰਬਿਆਂ ਤੋਂ ਅਧਿਆਪਕਾਂ ਨੂੰ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।
         ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਪਿਆਂ , ਸਮੁਹ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਮੇਲਿਆਂ ਦੇ ਆਯੋਜਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article7 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ‘ਚ ਕਰਾਂਗੇ ਗੁਪਤ ਐਕਸ਼ਨ – ਤਰਲੋਕ ਸਿੰਘ 
Next articleਹਿੱਟ ਐਂਡ ਰਨ ਡਰਾਈਵਰਾਂ ਤੇ ਥੋਪਿਆ ਕਾਲਾ ਕਨੂੰਨ ਕੇਂਦਰ ਸਰਕਾਰ ਜਲਦ ਵਾਪਸ ਲਵੇ-ਗਿੱਲ,ਮਸੀਤਾਂ,ਬਹਿਰਾਮਕੇ