ਵਿਗਿਆਨ

ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ)
ਆਓ ਬੱਚਿਓ ਪੜ੍ਹੀਏ ਤੇ ਸਮਝੀਏ ਵਿਗਿਆਨ
ਭੌਤਿਕ ਵਿਗਿਆਨ ਵਧਾਉਂਦਾ ਸਾਡਾ ਕੁਦਰਤੀ ਗਿਆਨ
ਰਸਾਇਣਕ ਵਿਗਿਆਨ ਵਿੱਚ ਰਸਾਇਣਾਂ ਦਾ ਸਦਾ ਰੱਖੋ ਧਿਆਨ
ਬਨਸਪਤੀ ਵਿਗਿਆਨ ਵਿਸਤਾਰ ਨਾਲ ਦੱਸਦਾ ਜੀਵਾਂ ਵਿੱਚ ਹੁੰਦੀ ਜਾਨ।।
ਆਉ ਮਿਹਨਤ ਕਰੀਏ ਅਤੇ ਉੱਚੀ ਰੱਖੀਏ ਇਸਦੀ ਸ਼ਾਨ
ਸੰਤੁਲਿਤ ਖਾਣਾ ਬਣਾਉਂਦਾ ਸਾਨੂੰ ਖੂਬ ਤੰਦਰੁਸਤ ਤੇ ਬਲਵਾਨ
ਸੂਖਮ ਜੀਵਾਂ ਦਾ ਨਾ ਦਿੱਖੇ ਨੰਗੀ ਅੱਖ ਨੂੰ ਨਿਸ਼ਾਨ
ਨਿਉਟਨ ਦੇ ਨਿਯਮਾਂ ਦੀ ਵਿਗਿਆਨ ਨੂੰ ਦੇਣ ਮਹਾਨ
ਐਨਾਟੋਮੀ ਪੜ੍ਹਾਉਂਦੀ ਸਾਰੀ ਸਰੀਰਕ ਪ੍ਰਣਾਲੀ ਜੋ ਵਰਤੇ ਇਨਸਾਨ।।
ਟੈਸਲਾ ਦੀਆਂ ਕਾਢਾਂ ਮਨੁੱਖਤਾ ਲਈ ਬਣਨੀਆਂ ਵਰਦਾਨ
ਆਈਨਸਟਾਈਨ ਨੇ ਪ੍ਰਕਾਸ਼ ਦੇ ਬਿਜਲਈ  ਪ੍ਰਭਾਵ ਦਾ ਦਿੱਤਾ ਫੁਰਮਾਨ
ਬਰਨੌਲੀ ਦੀ ਥਿਉਰੀ ਸਦਕਾ ਹੀ ਹਵਾਈ ਜਹਾਜ ਨੂੰ ਮਿਲੀ ਉਡਾਣ
ਗੈਲੀਲਿਓ ਨੇ ਦੂਰਬੀਨ ਨੂੰ ਦਿਵਾਈ ਨਵੀ ਪਹਿਚਾਨ
ਤਰੀਕੇ ਨਾਲ ਵਰਤੋ ਗੁੱਡੀ ਚੜਾਉਦਾਂ ਵਿੱਚ ਅਸਮਾਨ ।।
ਇਡਵਿਨ ਹਬਲ ਨੇ ਹੀ ਸਭ ਤੋਂ ਪਹਿਲਾ ਦੱਸਿਆ ਬ੍ਰਹਿਮੰਡ ਦਾ ਨਾਮੋ ਨਿਸ਼ਾਨ
ਅਣੂ ਬਾਰੇ ਦੱਸ ਜੋਹਨ ਡਾਲਟਨ ਬਣਿਆ ਸੀ ਵੱਡਾ ਵਿਦਵਾਨ।।
ਓਪਨਹਾਇਮਰ ਦੇ ਗਿਆਨ ਦੀ ਦੁਰ ਵਰਤੋ ਨਾਲ ਜਾਪਾਨ ਚ ਬਣਿਆ ਸ਼ਮਸ਼ਾਨ
ਆਈਨਸਟਾਈਨ ਸਦਕਾ ਸੰਸਾਰ ਭਰ ਵਿੱਚ ਵਿਗਿਆਨ ਦੇ ਸਥਾਪਿਤ ਕੀਰਤੀਮਾਨ
ਕਾਪਰਨੀਕਸ ਨੇ ਦੱਸ ਗ੍ਰਹਿ ਘੁੰਮਦੇ ਸੂਰਜ ਦੁਆਲੇ ਕੀਤਾ ਨਾਂ ਪ੍ਰਕਾਸ਼ਮਾਨ
ਵਿਗਿਆਨ ਦੀ ਕਰ ਸਕਾਂ ਮਾਂ ਬੋਲੀ ਵਿੱਚ ਸੇਵਾ ਮੇਰਾ ਇਹੀ ਅਰਮਾਨ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਵੈਦ ਦੀ ਕਲਮ ਤੋਂ
Next articleਕੁੱਤਿਆਂ ਵਾਲਿਆਂ ਦਾ ਗਰੁੱਪ।