ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕ ਮਿੱਤਰ ਸੈਨ ਮੀਤ ਵੱਲੋਂ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਦਸਵਾਂ ਸਮਾਗਮ 12 ਮਾਰਚ ਨੂੰ ਸਵੇਰੇ 11ਵਜੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਵੇਗਾ । ਉਨਾਂ ਵੱਲੋਂ ਅੱਗੇ ਦੱਸਿਆ ਗਿਆ ਕਿ ‘ਵਿਦੇਸ਼ਾਂ ਵਿੱਚ ਪੰਜਾਬੀ ਪੜੇ ਨੌਜਵਾਨਾਂ ਦੀ ਪੁੱਛ ਪ੍ਰਤੀਤ’ ਵਿਸ਼ੇ ਤੇ ਵਿਦੇਸ਼ਾਂ ਤੋਂ ਆਏ, ਭਾਈਚਾਰੇ ਦੀ ਕੈਨੇਡਾ ਅਤੇ ਅਮਰੀਕਾ ਇਕਾਈ ਦੇ ਸੰਚਾਲਕ ਕਿਰਪਾਲ ਸਿੰਘ ਗਰਚਾ, ਸਤਨਾਮ ਸਿੰਘ ਜੌਹਲ, ਨਿਰਮਲ ਸਿੰਘ ਔਟਵਾ ਅਤੇ ਜਸਵਿੰਦਰ ਸਿੰਘ ਗਰਚਾ ਗੱਲਬਾਤ ਕਰਨਗੇ। ਇਸ ਕਾਲਜ਼ ਦੇ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿਚ ਪਹਿਲੇ ਨੰਬਰ ਤੇ ਆਉਣ ਵਾਲੇ ਅੱਠ ਵਿਦਿਆਰਥੀਆਂ ਨੂੰ ਭਾਈਚਾਰੇ ਵੱਲੋਂ, ਬੈਗਾਂ, ਮੈਡਲਾਂ, ਉੱਤਮ ਪੁਸਤਕਾਂ, ਅਤੇ ਪ੍ਰਮਾਣ-ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj