HOME ਸਕੂਲ ਆਫ਼ ਐਮੀਨੈਂਸ,ਰੂਪਨਗਰ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਰਹੇ ਸ਼ਾਨਦਾਰ

ਸਕੂਲ ਆਫ਼ ਐਮੀਨੈਂਸ,ਰੂਪਨਗਰ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਰਹੇ ਸ਼ਾਨਦਾਰ

1

ਅਵਲ ਰਹਿਣ ਵਾਲੇ ਬੱਚਿਆਂ ਨੂੰ ਅਧਿਆਪਕਾਂ ਨੇ ਦਿੱਤੀ ਵਧਾਈ 

ਰੂਪਨਗਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੂਪਨਗਰ ਸਕੂਲ ਆਫ਼ ਐਮੀਨੈਂਸ, ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਰਹੇ , ਸਕੂਲ ਆਫ ਐਮੀਨੈਸ ਰੂਪਨਗਰ ਦੀ ਵਿਦਿਆਰਥਣ ਮਨਜੋਤ ਕੌਰ ਨੇ  ਬਾਰਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 90% ਅੰਕ  ਹਾਸਲ ਕੀਤੇ , ਮਨਜੋਤ ਕੌਰ ਨੇ ਹਿਊਮੈਨਿਟੀਜ ( Humanities ) ਵਿਸ਼ੇ ਵਿੱਚ ਪਹਿਲਾ ਸਥਾਨ, ਹਿਮਾਂਸ਼ੀ ਧੀਮਾਨ ਨੇ 87.8% ਨੇ ਦੂਸਰਾ ਸਥਾਨ, ਮਨਮੀਤ ਕੌਰ ਨੇ 86.8% ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ , ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੋਨੀਕਾ ਭੂਟਾਨੀ ਅਤੇ ਬਾਰਵੀਂ ਜਮਾਤ ਹਿਊਮੈਨਿਟੀਜ ( Humanities ) ਇੰਚਾਰਜ ਸ੍ਰੀਮਤੀ ਹਰਮਿੰਦਰ ਕੌਰ ਵਾਲੀਆ ਨੇ ਅਵਲ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ , ਮਨਜੋਤ ਕੌਰ , ਹਿਮਾਂਸ਼ੀ ਧੀਮਾਨ ,ਮਨਮੀਤ ਕੌਰ ਅਵਲ ਰਹੀਆਂ ਵਿਦਿਆਰਥਣਾਂ ਨੇ ਸਕੂਲ ਵਿੱਚ ਪਹੁੰਚ ਅਧਿਆਪਕਾਂ ਦਾ ਆਸ਼ੀਰਵਾਦ ਲਿਆ , ਇਸ ਮੌਕੇ ਇੰਚਾਰਜ ਸ੍ਰੀਮਤੀ ਹਰਮਿੰਦਰ ਕੌਰ ਵਾਲੀਆ ਨੇ  ਪਾਸ ਹੋਏ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਨਾਲ ਹੀ ਉਹਨਾਂ ਕਿਹਾ ਕਿ ਅਵਲ ਰਹੀਆਂ ਵਿਦਿਆਰਥਣਾਂ ਨੇ ਲਗਾਤਾਰ ਸਖਤ ਮਿਹਨਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਹ ਵਿਦਿਆਰਥਣਾ ਵੱਡੇ ਮੁਕਾਮ ਹਾਸਲ ਕਰਨਗੀਆਂ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਕਿਸਤਾਨੀ ਅੱਤਵਾਦੀ ਭੱਟੀ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਭਰਮਾ ਰਿਹਾ ਹੈ, ਸੁਰੱਖਿਆ ਏਜੰਸੀਆਂ ਨੇ ਕੀਤਾ ਵੱਡਾ ਖੁਲਾਸਾ; ਏਟੀਐਸ ਨੇ 20 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ
Next articleਨੈਸ਼ਨਲ ਡੇਂਗੂ ਦਿਵਸ ਮੌਕੇ ਸੈਕਟਰ ਰੁੜਕੀ ਖਾਸ ਦੇ ਪਿੰਡਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ