ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸ੍ਰੀ ਹਰਜਿੰਦਰ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸੈ.ਸੀ.) ਕਪੂਰਥਲਾ,ਸ੍ਰੀ ਰਜੇਸ਼ ਕੁਮਾਰ ਭੱਲਾ,ਸਟੇਟ ਅਵਾਰਡੀ,ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ),ਕਪੂਰਥਲਾ, ਸ੍ਰੀ ਸੁਖਵਿੰਦਰ ਸਿੰਘ,ਡੀ.ਐਮ.ਸਪੋਰਟਸ,ਕਪੂਰਥਲਾ,ਜੀ ਦੀ ਅਗਵਾਈ ਹੇਠ ਅਤੇ ਸ੍ਰੀ ਰਣਜੀਤ ਕੁਮਾਰ ਗੋਗਨਾ,ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰ, ਸਕੂਲ ਆਫ਼ ਐਮੀਨੈਂਸ, ਫਗਵਾੜਾ ਦੀ ਪ੍ਰੇਰਨਾ ਸਦਕਾ ਸਕੂਲ ਆਫ਼ ਐਮੀਨੈਂਸ ਫਗਵਾੜਾ ਨੇ 69ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਖੇਡਾਂ ਵਿੱਚ ਜ਼ਿਲਾ ਕਪੂਰਥਲਾ ਦੀ ਬੱਲੇ-ਬੱਲੇ ਕਰਵਾ ਦਿੱਤੀ । ਇਸ ਮੋਕੇ ਸ਼੍ਰੀ ਰਣਜੀਤ ਕੁਮਾਰ ਗੋਗਨਾ ਸਕੂਲ ਪ੍ਰਿੰਸੀਪਲ ਦੁਆਰਾ ਸਕੂਲ ਆਫ਼ ਐਮੀਨੈਂਸ ਫਗਵਾੜਾ ਵਿਖੇ ਇੱਕ ਭਰਮੇ ਸਮਾਗਮ ਦੌਰਾਨ ਸਕੂਲ ਦੀਆਂ ਦੋ ਖਿਡਾਰਨਾਂ ਬਿੰਦੀਆ ਅਤੇ ਭਾਰਤੀ ਦਾ ਸਨਮਾਨ ਕੀਤਾ ਗਿਆ ਬਿੰਦੀਆਂ ਨੇ 69 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਂ ਵਿੱਚ ਕਿਕ-ਬਾਕਸਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਅਤੇ ਭਾਰਤੀ ਨੇ ਬਰੋਨਜ਼ ਮੈਡਲ ਜਿੱਤਿਆ। ਦੋਵਾਂ ਖਿਡਾਰਨਾਂ,ਕੋਚ ਪ੍ਰਿੰਸ,ਦੇਸਰਾਜ ਪੀ.ਟੀ.ਆਈ.ਦਾ ਸਕੂਲ ਪਹੁੰਚਣ ‘ਤੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੁਆਰਾ ਹਾਰ ਪਾਕੇ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਸ਼੍ਰੀ ਰਣਜੀਤ ਕੁਮਾਰ ਗੋਗਨਾ ਪ੍ਰਿੰਸੀਪਲ ਵੱਲੋਂ ਖਿਡਾਰਨਾ,ਕੋਚ, ਕਲਾਸ ਇੰਚਾਰਜ ਸ੍ਰੀ ਸੁਮਿਤ ਗੁਪਤਾ, ਕੁਲਵਿੰਦਰ ਕੌਰ, ਵਿਨੋਦ ਕੁਮਾਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



