ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) (ਪੱਤਰ ਪ੍ਰੇਰਕ) ਅੱਜ ਸਕੂਲ ਆਫ ਐਮੀਨੈਂਸ ਲੰਬੀ ਦੇ ਕੈਂਪਸ ਵਿੱਚ ਐਮੀਨੈਂਸ ਵਿਦਿਆਰਥੀਆਂ ਦੇ ਵਿੱਤ ਸਬੰਧੀ ਗਿਆਨ ਵਿੱਚ ਵਾਧਾ ਕਰਨ ਲਈ ਆਰਬੀਆਈ ਦੀ ਚੰਡੀਗੜ੍ਹ ਟੀਮ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਸੇਵਿੰਗ, ਬਚਤ, ਨਵੇਸ਼, ਬੀਮਾ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਾਉਂਦੇ ਹੋਏ ਟੀਮ ਦੇ ਮੁਖੀ ਚੰਡੀਗੜ੍ਹ ਤੋਂ ਸ੍ਰੀ ਵਿਨੋਦ ਕੁਮਾਰ ਏਜੀਐਮ ਸ਼੍ਰੀ ਪ੍ਰਿਥਵੀਰਾਜ ,ਹਰਪ੍ਰੀਤ ਕੌਰ, ਕੁਲਦੀਪ ਸਿੰਘ ਜੀ ਨੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਅਤੇ ਕਵਿਜ ਕਾਨਟੈਸਟ ਵੀ ਕਰਵਾਇਆ ਗਿਆ। ਇਸ ਸੈਮੀਨਰ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਪ੍ਰਿੰਸੀਪਲ ਸ਼੍ਰੀ ਰਾਜੀਵ ਛਾਬੜਾ ਜੀ, ਮੈਡਮ ਕਿਰਨ ਬਾਲਾ, ਸ੍ਰੀ ਵਰਿੰਦਰ ਕਟਾਰੀਆ ਜੀ ਨੇ ਟੀਮ ਦਾ ਸਕੂਲ ਕੈਂਪਸ ਵਿੱਚ ਪਹੁੰਚਣ ਅਤੇ ਵੱਢਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly