ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ )-ਸਹਾਇਕ ਡਾਇਰੈਕਟਰ ਐੱਨ ਐੱਸ ਕਿਯੂ ਐੱਫ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮਨਿੰਦਰ ਕੌਰ ਦੀ ਅਗਵਾਈ ਅਧੀਨ ਸਕੂਲ ਆਫ ਐਮੀਨੈਂਸ ਕੋਟਕਪੂਰਾ ਦੇ 10+2 ਵੋਕੇਸ਼ਨਲ ਦੇ ਤਿੰਨ ਟ੍ਰੇਡਜ਼ ਦੇ ਕੁੱਲ 91 ਵਿਦਿਆਰਥੀਆਂ ਦੀ ਕੋਟਕਪੂਰਾ ਅਤੇ ਫਰੀਦਕੋਟ ਵਿਖੇ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿਖੇ 21 ਦਿਨਾਂ ਦੀ ਆਨ ਦਾ ਜੋਬ ਟ੍ਰੇਨਿੰਗ ਕਰਵਾਈ ਗਈ। ਇਲੈਕਟ੍ਰੀਕਲ ਟਰੇਡ -ਵੋਕੇਸ਼ਨਲ ਮਾਸਟਰ ਬਲਦੇਵ ਸਿੰਘ ਕਟਾਰੀਆ ਦੀ ਸਰਪਰਸਤੀ ਹੇਠ ਬਾਰਵੀਂ ਵੋਕੇਸ਼ਨਲ ਦੇ 26 ਵਿਦਿਆਰਥੀਆਂ ਨੇ ਸਰਕਾਰੀ ਆਈ ਟੀ ਆਈ ਕਾਲਜ ਫਰੀਦਕੋਟ ਵਿਖੇ ਇਹ ਟ੍ਰੇਨਿੰਗ ਅਟੈਂਡ ਕੀਤੀ, ਜਿਸ ਦੌਰਾਨ ਪ੍ਰੋਫੈਸਰ ਦਵਿੰਦਰ ਸਿੰਘ ਵੱਲੋਂ ਇਲੈਕਟਰੀਕਲ ਜੰਤਰਾਂ ਦੀ ਥਿਊਰੀ, ਪ੍ਰੈਕਟੀਕਲ ਟਰੇਨਿੰਗ ਅਤੇ ਮੁੱਢਲੇ ਸਿਧਾਂਤ ਸਮਝਾਏ ਗਏ ਅਤੇ ਰਿਪੇਅਰ ਵਰਕ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਹੋਰਟੀਕਲਚਰ ਟ੍ਰੇਨਿੰਗ ਹੇਠ ਬਾਰਵੀਂ ਦੇ ਕੁੱਲ 28 ਵਿਦਿਆਰਥੀਆਂ ਨੇ ਵੋਕੇਸ਼ਨਲ ਟ੍ਰੇਨਰ ਗਗਨਦੀਪ ਸਿੰਘ ਦੀ ਸਰਪ੍ਰਸਤੀ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਮੁਕੰਮਲ ਸਿਖਲਾਈ ਹਾਸਿਲ ਕੀਤੀ। ਜਿਸ ਦੌਰਾਨ ਪੋਲੀਹਾਊਸ ਚ ਉਗਾਉਣ ਵਾਲੀਆਂ ਸਬਜ਼ੀਆਂ, ਗਰੋ ਬੈਗਾਂ ਅੰਦਰ ਕੀਤੀ ਜਾਣ ਵਾਲੀ ਖੇਤੀ, ਘਰੇਲੂ ਬਗੀਚੀ ਦੀਆਂ ਸਬਜ਼ੀਆਂ, ਖੁੰਬਾਂ ਦੀ ਖੇਤੀ, ਪਨੀਰੀ ਅਤੇ ਬੀਜਾਂ ਵਾਲੀਆਂ ਸਬਜ਼ੀਆਂ, ਫਲਾਂ ਆਦਿ ਦੀ ਕਾਸਤ ਕਰਨ ਲਈ ਢੁਕਵੇਂ ਸਮੇਂ ਅਤੇ ਵਧੇਰੇ ਝਾੜ ਲੈਣ ਦੇ ਢੰਗ ਤਰੀਕਿਆਂ ਬਾਰੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਤੋਂ ਜਾਣਕਾਰੀ ਇਕੱਤਰ ਕੀਤੀ। ਕੋਟਪੁਰਾ ਵਿਖੇ ਵੱਖ-ਵੱਖ ਨਰਸਰੀਆਂ ਨੂੰ ਵਿਜਿਟ ਕਰਕੇ ਹੈਂਡਸ-ਔਨ-ਟ੍ਰੇਨਿੰਗ ਪ੍ਰਾਪਤ ਕੀਤੀ। ਇਸ ਉਪਰੰਤ ਹਾਸਿਲ ਕੀਤੀ ਟ੍ਰੇਨਿੰਗ ਨੂੰ ਸਕੂਲ ਵਿਖੇ ਮਿਡ-ਡੇ-ਮੀਲ ਲਈ ਕਿਚਨ ਗਾਰਡਨ ਬਣਾਉਣ ਦੇ ਮੰਤਵ ਨਾਲ ਲੈ ਆਊਟ ਵੀ ਤਿਆਰ ਕੀਤਾ ਗਿਆ। ਤੀਸਰੀ ਟ੍ਰੇਡ,ਮਾਡਰਨ ਆਫਿਸ ਪ੍ਰੈਕਟਿਸ- ਵੋਕੇਸ਼ਨਲ ਮਿਸਟ੍ਰੈਸ ਪਰਮਜੀਤ ਕੌਰ ਦੀ ਸਰਪ੍ਰਸਤੀ ਹੇਠ ਸਰਕਾਰੀ ਬਹੁ ਤਕਨੀਕੀ ਕਾਲਜ ਕੋਟਕਪੁਰਾ ਵਿਖੇ ਪ੍ਰੋਫੈਸਰ ਪੁਨੀਤ ਕੌਰ, ਪ੍ਰੋਫੈਸਰ ਸਤਨਾਮ ਸਿੰਘ ਪ੍ਰੋਫੈਸਰ ਹਰਜੀਤ ਕੌਰ ਅਤੇ ਪ੍ਰੋਫੈਸਰ ਸਰਬਜੀਤ ਕੌਰ ਵੱਲੋਂ ਕੰਪਿਊਟਰ ਏਡਿਡ ਆਫਿਸਵਰਕ ਜਿਵੇਂ ਮਾਈਕਰੋਸੋਫਟ ਆਫਿਸ, ਵਰਡ, ਐਕਸਲ, ਪਾਵਰ ਪੁਆਇੰਟ, ਅਤੇ ਦਫਤਰ ਸਬੰਧੀ ਹੋਰ ਕਈ ਸਮਾਰਟ ਟਿਪਸ ਬਾਰੇ ਸਿਖਲਾਈ ਹਾਸਿਲ ਕੀਤੀ।
ਪ੍ਰਿੰਸੀਪਲ ਮਨਿੰਦਰ ਕੌਰ ਵੱਲੋਂ ਸਮੇਂ-ਸਮੇਂ ਤੇ ਟ੍ਰੇਨਿੰਗ ਸਥਾਨਾਂ ਤੇ ਪਹੁੰਚ ਕੇ ਵਿਦਿਆਰਥੀਆਂ ਵੱਲੋਂ ਫੀਡਬੈਕ ਦੇ ਨਾਲ- ਨਾਲ ਚੱਲ ਰਹੀਆਂ ਟਰੇਨਿੰਗ ਦਾ ਜਾਇਜ਼ਾ ਲਿਆ ਗਿਆ। ਉਹਨਾਂ ਨੇ ਟ੍ਰੇਨਿੰਗ ਦੇ ਅਖੀਰਲੇ ਦਿਨ ਤਿੰਨੇ ਟ੍ਰੇਨਿੰਗ ਸਥਾਨਾਂ ਤੇ ਪਹੁੰਚ ਕੇ ਸਰਕਾਰੀ ਆਈ ਟੀ ਆਈ, ਫਰੀਦਕੋਟ, ਪ੍ਰਿੰਸੀਪਲ ਨਿਰਮਲ ਸਿੰਘ ਅਤੇ ਪ੍ਰੋਫੈਸਰ ਇਲੈਕਟਰੀਕਲ ਦਵਿੰਦਰ ਸਿੰਘ, ਸਰਕਾਰੀ ਬਹੁ ਤਕਨੀਕੀ ਕਾਲਜ ਕੋਟਕਪੂਰਾ ਵਿਖੇ ਪ੍ਰਿੰਸੀਪਲ ਸੁਰੇਸ਼ ਕੁਮਾਰ, ਪ੍ਰੋਫੈਸਰ ਪੁਨੀਤ ਕੌਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦੇ ਡਾਇਰੈਕਟਰ ਅਮਨਦੀਪ ਸਿੰਘ ਅਤੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਉਨਾਂ ਤੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਸਹਿਯੋਗ ਦੀ ਆਸ ਰੱਖਦੇ ਹੋਏ ਸਮੂਹ ਟ੍ਰੇਨਿੰਗ ਕਰਨ ਵਾਲੇ ਵਿਦਿਆਰਥੀਆਂ ਦੀ ਬਾਰ੍ਹਵੀਂ ਤੋਂ ਬਾਅਦ ਦਾਖਲੇ ਸਮੇਂ ਜਾਂ ਨੌਕਰੀ ਲੈਣ ਸਮੇਂ ਹਰ ਸੰਭਵ ਸਹਾਇਤਾ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly