HOME ਵੱਧ ਪੈ ਰਹੀ ਗਰਮੀ ਕਾਰਨ ਸਕੂਲਾਂ ਦਾ ਸਮਾਂ 8 ਤੋਂ ‌‌12 ਵਜੇ...

ਵੱਧ ਪੈ ਰਹੀ ਗਰਮੀ ਕਾਰਨ ਸਕੂਲਾਂ ਦਾ ਸਮਾਂ 8 ਤੋਂ ‌‌12 ਵਜੇ ਤੱਕ ਕੀਤਾ ਜਾਵੇ – ਅਧਿਆਪਕ ਦਲ

ਕਪੂਰਥਲਾ    (ਸਮਾਜ ਵੀਕਲੀ)   (ਵਿਸ਼ੇਸ਼ ਪ੍ਰਤੀਨਿਧ)– ਅਧਿਆਪਕ ਦਲ ਪੰਜਾਬ ਜਿਲਾ ਕਪੂਰਥਲਾ ਇਕਾਈ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ , ਸਕੱਤਰ ਜਨਰਲ ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਾਜੇਸ਼ ਜੋਲੀ, ਸਰਦਾਰ ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਵੱਧ ਪੈਰੀ ਗਰਮੀ ਨੂੰ ਦੇਖਦਿਆਂ ਹੋਇਆਂ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 12 ਵਜੇ ਤੱਕ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ  ਦੁਪਹਿਰ ਵੇਲੇ ਤਾਪਮਾਨ 43 ਡਿਗਰੀ ਤੱਕ ਪਹੁੰਚ ਜਾਂਦਾ ਹੈ। ਤੇ ਇਸ ਦੌਰਾਨ ਬੱਚਿਆਂ ਨੂੰ ਘਰ ਜਾਣ ਸਮੇਂ ਬਹੁਤ ਦਿੱਕਤ ਆਉਂਦੀ ਹੈ ਗਰਮੀ ਦੇ ਚਲਦਿਆਂ ਸਰੀਰ ਵਿੱਚ ਪਾਣੀ ਦੀ ਘਾਟ ਆ ਸਕਦੀ ਹੈ ਤੇ ਇਹ ਹੋਰ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਆਗੂਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੀ ਵੱਧ ਪੈ ਰਹੀ ਗਰਮੀ ਕਾਰਨ ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਮਨਾ ਕੀਤਾ ਹੋਇਆ ਇਸ ਲਈ ਸਰਕਾਰੀ ਸਕੂਲਾਂ ਦਾ ਸਮਾਂ ਜਲਦ ਤੋਂ ਜਲਦ 8 ਤੋਂ 12 ਵਜੇ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਡਾਕਟਰ ਅਰਵਿੰਦਰ ਸਿੰਘ ਭਰੋਤ, ਗੁਰਮੀਤ ਸਿੰਘ ਖਾਲਸਾ, ਲੈਕਚਰਾਰ ਵਿਨੀਸ ਸ਼ਰਮਾ , ਵੱਸਣਦੀਪ ਸਿੰਘ ਜੱਜ, ਵਿਜੇ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ ਭਵਾਨੀਪੁਰ,ਰੋਸ਼ਨ ਲਾਲ , ਮਨੂੰ ਕੁਮਾਰ ਪਰਾਸਰ, ਕਮਲਜੀਤ ਸਿੰਘ ਮੇਜਰਵਾਲ, ਅਮਰਜੀਤ ਕਾਲਾ ਸੰਘਿਆਂ, ਸੁਖਜਿੰਦਰ ਸਿੰਘ ਢੋਲਣ, ਸਤੀਸ਼ ਕੁਮਾਰ ਟਿੱਬਾ, ਰੇਸ਼ਮ ਸਿੰਘ ਰਾਮਪੁਰੀ,ਅਮਰੀਕ ਸਿੰਘ ਮੰਗੂਪੁਰ, ਮਨੋਜ ਕੁਮਾਰ ਟਿੱਬਾ, ਜਗਜੀਤ ਸਿੰਘ ਮਿਰਜਾਪੁਰ, ਪ੍ਰਵੀਨ ਕੁਮਾਰ ,ਪ੍ਰਦੀਪ ਕੁਮਾਰ ਵਰਮਾ, ਸ਼ੁੱਭਦਰਸ਼ਨ ਨਰਾਇਣ ਆਨੰਦ, ਰਕੇਸ਼ ਸਾਨੀਅਲ ,ਰਾਜਨਜੋਤ ਸਿੰਘ ਖਹਿਰਾ ,ਗੁਰਵਿੰਦਰ ਸਿੰਘ ਉੱਚਾ ਬੇਟ, ਅਮਨਦੀਪ ਸਿੰਘ ਵਲਨੀ, ਕੋਚ ਜਤਿੰਦਰ ਸਿੰਘ ਸ਼ੈਲੀ,ਕੋਚ ਕੁਲਬੀਰ ਸਿੰਘ ਕਾਲੀ , ਮਨਜੀਤ ਸਿੰਘ ਥਿੰਦ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਣਕਿਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਿਦਿਆ ਦੇ ਖੇਤਰ ਵਿਚ ਮਾਰੀ ਬਾਜ਼ੀ ਮਾਪਿਆਂ ਤੇ ਸਕੂਲ ਦਾ ਨਾਮ ਕੀਤਾ ਰੋਸ਼ਨ 
Next articleਰੇਲ ਮਾਰਗ ਪਾਰ ਕਰਕੇ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ ਨਾਬਾਲਿਗ ਵਿਦਿਆਰਥੀ, ਚਿੰਤਾਂ ਦਾ ਵਿਸ਼ਾ- ਐਡਵੋਕੇਟ ਘੁੰਮਣ