(ਸਮਾਜ ਵੀਕਲੀ)
ਹਰ ਵਾਟ ਤੇ ਮਿਲੇ ਦੋ ਮੁਸਾਫ਼ਿਰ
ਗੱਲਾਂ ਰੂਹਾਂ ਤੋਂ ਕਰਦੇ ਸੀ
ਇੱਕ ਦੂਜੇ ਨੂੰ ਸਮਝ ਕੇ
ਹਾਮੀ ਜਿੰਦਗੀ ਦੀ ਭਰਦੇ ਸੀ
ਇੱਕ ਕਹਿੰਦਾ ਉਮਰ ਭਰ ਦਾ
ਰਿਸ਼ਤਾ ਪਿਆਰਾ ਹੁੰਦਾ ਹੈ
ਦੂਜਾ ਕਹਿੰਦਾ ਜਿੰਦਗੀ ਵਿਚ
ਹਮਸਫ਼ਰ ਦਾ ਸਹਾਰਾ ਹੁੰਦਾ ਹੈ
ਕਰਦੇ ਕਰਦੇ ਸਫ਼ਰ ਉਹ ਪੰਧ
ਜਿੰਦਗੀ ਦਾ ਸ਼ੁਰੂ ਕਰ ਗਏ ਸੀ
ਆਉਣ ਵਾਲੀ ਆਪਣੀ ਜਿੰਦਗੀ
ਇੱਕ ਦੂਜੇ ਦੇ ਲੇਖੇ ਧਰ ਗਏ ਸੀ
ਮੁਲਾਕਾਤਾਂ ਸੱਜਰੀ ਸਵੇਰ ਵਾਂਗੂ
ਬਹੁਤ ਹਸੀਨ ਲੱਗਦੀਆਂ ਸੀ
ਗੱਲਾਂ ਇੱਕ ਦੂਜੇ ਨੂੰ ਠੱਗਦੀਆਂ ਸੀ
ਨਿੱਬੜ ਗਿਆ ਸਫ਼ਰ ਜਿੰਦਗੀ ਦਾ
ਜਦੋਂ ਸਟੇਸ਼ਨ ਆ ਗਿਆ ਸੀ
ਦੋਹਾ ਬੈਠਿਆ ਬੈਠਿਆ ਇੱਕ
ਨੀਂਦ ਵਿਚ ਸੁਪਨਾ ਸਜਾ ਲਿਆ ਸੀ
ਉੱਤਰ ਗਏ ਦੋਹੇ ਆਪਣੇ ਟਿਕਾਣੇ ਤੇ
ਨਜਰਾਂ ਝੁਕਾ ਕੇ ਤੁਰ ਪਏ ਨਿਮਾਣੇ ਜਹੇ
ਰਮਨਦੀਪ ਕੌਰ ਜੌਹਲ
ਬਟਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
जवाब देंसभी को जवाब देंफ़ॉरवर्ड करें
|