(ਸਮਾਜ ਵੀਕਲੀ)
ਸਕੀਮਾਂ ਅਤੇ ਭੱਤਿਆਂ ਦਾ
ਐਲਾਨ ਦਿਨੋਂ ਦਿਨ ਹੋ ਰਿਹਾ
ਕੀ ਬਣਨੈਂ ਪੰਜਾਬ ਦਾ?
ਦਿਲ ਅੰਦਰੋਂ ਅੰਦਰੀਂ ਰੋ ਰਿਹਾ
ਅਮੀਰਾਂ ਦੇ ਭਾਵੇਂ ਠਾਠ ਨਿਰਾਲੇ
ਗਰੀਬ ਤਾਂ ਉਂਝ ਹੀ ਭਾਰ ਢੋਅ ਰਿਹਾ
ਜੜ੍ਹੀਂ ਬਹਿ ਗਿਆ ਚਿੱਟਾ ਸਾਡੇ
ਖੌਰੇ ਹਾਕਮ ਕਿੱਥੇ ਸੌਂ ਰਿਹਾ
ਦੋ ਵਕਤ ਦੀ ਰੋਟੀ ਔਖੀ
ਜਿਉਂਦਾ ਬੰਦਾ ਜਾਪੇ ਮੋਅ ਰਿਹਾ
ਆਟੇ ਦਾਲ ਦੀ ਨਹੀ! ਲੋੜ੍ਹ ਰੁਜਗਾਰ ਦੀ ਹੈ
ਕੌਣ ਹੱਕ ਹੈ ਸਾਡੇ ਖੋਹ ਰਿਹਾ
ਪਾਰ ਲਾਉਣ ਦਾ ਵਾਅਦਾ ਕਰਕੇ
ਕਿਸ਼ਤੀ ਅੱਧ ਵਿਚਕਾਰੇ ਡੁਬੋ ਰਿਹਾ
ਮਜਦੂਰੀ ਕਰੀਏ ਵਿਦੇਸ਼ੀਂ ਜਾਕੇ
ਚਮਕ ਡਾਲਰਾਂ ਦੀ ਵਿੱਚ ਬੰਦਾ ਅੰਨ੍ਹਾ ਹੋ ਰਿਹਾ
ਬੁੱਢੇ ਠੇਰੇ ਰਹਿ ਗਏ ਇਥੇ,
ਜਵਾਨ ਤਾਂ ਧਰਤੀ ਓਪਰੀ ਤੇ ਜਾ ਖ਼ਲੋ ਰਿਹਾ
ਦੀਪ ਸ਼ਿਕਵਾ ਬੜਾ ਸਰਕਾਰਾਂ ਨਾਲ
ਆਖਿਆ ਕੀ? ਤੇ ਕੀ ਹੈ ਹੋ ਰਿਹਾ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly