ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅਨੂਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ( ਰਜਿ ) ਪੰਜਾਬ ਵਲੋਂ ਸ.ਜਸਵਿੰਦਰ ਸਿੰਘ ਚੱਪੜ੍ਹ ਸਾਬਕਾ ਸੂਬਾ ਪ੍ਰਧਾਨ ਨੂੰ ਸਟੇਟ ਐਵਾਰਡ ਮਿਲਣ ‘ਤੇ ਫੈਡਰੇਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਦਵਿੰਦਰ ਭੱਟੀ ਜਨਰਲ ਸਕੱਤਰ ਨੇ ਕਿਹਾ ਕਿ ਇਹ ਪੂਰੀ ਫੈਡਰੇਸਨ ਲਈ ਮਾਣ ਵਾਲੀ ਗੱਲ ਹੈ ਕਿ ਸ.ਜਸਵਿੰਦਰ ਸਿੰਘ ਚੱਪੜ੍ਹ ਸਾਬਕਾ ਸੂਬਾ ਪ੍ਰਧਾਨ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ | ਇਸ ਮੌਕੇ ਪਰਵਿੰਦਰ ਕੁਮਾਰ ਪ੍ਧਾਨ, ਦਵਿੰਦਰ ਕੁਮਾਰ ਭੱਟੀ ਸਕੱਤਰ ਜਨਰਲ ਅਨੁਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਰਜਿ ਪੰਜਾਬ,ਸ੍ਰੀ ਰਮੇਸ਼ ਸਹੋਤਾ, ਸ੍ਰੀ ਰਾਮ ਨਿਰੰਜਨ ਕੈਂਥ, ਸ. ਨਿਰਮਲ ਜੀਤ, ਸ. ਸ਼ਿਵਚਰਨ ਸਿੰਘ, ਸ੍ਰੀ ਰਤਨ ਲਾਲ ਸਹੋਤਾ, ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਕਮਲ ਕਿਸ਼ੋਰ ਸੰਧੂ, ਸ. ਸੁਰਜੀਤ ਸਿੰਘ ਮਾਹੀ, ਸ੍ਰੀ ਵਿਸ਼ਾਲ ਸਹੋਤਾ, ਸ੍ਰੀ ਨੀਤਿਨ ਸੌਂਧੀ, ਸ੍ਰੀ ਬਲਜੀਤ ਕੁਮਾਰ, ਸੁਰੇਸ਼ ਕੁਮਾਰ, ਚਾਂਦ ਕੁਮਾਰ ਪਰਵਿੰਦਰ ਕੌਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly