ਐਸ.ਏ.ਐਸ. ਨਗਰ (ਸਮਾਜ ਵੀਕਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਸਮੇਤ ਓਪਨ ਸਕੂਲ ਲਈ ਟਰਮ-1 ਅਤੇ ਟਰਮ-2 ਦੀਆਂ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ ਮਹਿਰੋਕ ਨੇ ਦੱਸਿਆ ਕਿ ਦਸਵੀਂ ਸ਼੍ਰੇਣੀ ਲਈ ਸੰਸਥਾਵਾਂ ਨੂੰ ਪ੍ਰਤੀ ਪ੍ਰੀਖਿਆਰਥੀ 800 ਰੁਪਏ ਪ੍ਰੀਖਿਆ ਫੀਸ ਦੇ ਨਾਲ 100 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫੀਸ ਭਰਨੀ ਹੋਵੇਗੀ। ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ ਲਈ ਪ੍ਰਤੀ ਪ੍ਰੀਖਿਆਰਥੀ 1200 ਰੁਪਏ ਪ੍ਰੀਖਿਆ ਫੀਸ, 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫੀਸ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਸਥਾਵਾਂ ਬਿਨਾਂ ਕਿਸੇ ਲੇਟ ਫੀਸ ਦੇ 29 ਅਕਤੂਬਰ ਤੱਕ ਬੈਂਕ ਚਲਾਨ ਜੈਨਰੇਟ ਕਰਕੇ 8 ਨਵੰਬਰ ਤੱਕ ਚਲਾਨ ਰਾਹੀਂ ਬੈਂਕ ਵਿੱਚ ਫੀਸ ਜਮ੍ਹਾਂ ਕਰਵਾ ਸਕਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly