ਸੰਤੋਖ ਲਾਲ ਵਿਰਦੀ
(ਸਮਾਜ ਵੀਕਲੀ) ਕਮੈਂਟਰੀ- ਜ਼ਿਲ੍ਹਾ ਜਲੰਧਰ ਦੇ ਪਿੰਡ ਸਿੱਧਮ ਵਿਖੇ ਇੱਕ ਦਲਿਤ ਪੁਨੂੰਰਾਮ ਦਾ ਜਨਮ ਹੋਇਆ। ਉਨ੍ਹਾਂ ਦਾ ਪਿਤਾ ਸ੍ਰੀ ਘਨੱਈਆ ਜ਼ਿੰਮੀਦਾਰਾਂ ਨਾਲ ਆਸਟਰੇਲੀਆ ਗਿਆ। ਇੱਕ ਦਿਨ ਜ਼ਿੰਮੀਦਾਰਾਂ ਨੇ ਮੇਮਾਂ ਛੇੜ ਦਿੱਤੀਆਂ ਤਾਂ ਅੰਗਰੇਜ ੱਫ਼ਸਰ ਨੇ ਉਨ੍ਹਾਂ ਨੂੰ ਇੰਡੀਆ ਵਾਪਸ ਭੇਜ ਦਿੱਤਾ। ਜ਼ਿੰਮੀਦਾਰ ਘਨੱਈਆ ਨੂੰ ਵੀ ਸਾਥ ਹੀ ਲੈ ਆਏ ਜਦ ਕਿ ਜ਼ਿੰਮੀਦਾਰਾਂ ਦੇ ਮੇਮਾਂ ਛੇੜਨ ਮੌਕੇ ਉਹ ਸਾਥ ਨਹੀਂ ਸੀ।
ਇੰਡੀਆ ਆ ਕੇ ਘਨੱਈਆ ਨੂੰ ਪਤਾ ਲੱਗਾ ਕਿ ਉਸ ਨੂੰ ਤਾਂ ਹਾਕਮ ਨੇ ਵਾਪਿਸ ਜਾਣ ਲਈ ਨਹੀਂ ਕਿਹਾ ਸੀ। ਉਸ ਸੋਚਿਆ ਕਿ ਮੇਰੇ ਨਾਲ ਇਹ ਸਭ ਅਨਿ੍ਹਆਂ ਅਨ੍ਹਪੜਤਾ ਕਰਕੇ ਹੋਇਆ ਹੈ। ਤਦ ਉਸ ਨੇ ਸੰਕਲਪ ਕਰ ਲਿਆ ਕਿ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਏਗਾ। ਸੀਨ ਤਿਆਰ ਹੈ, ਲਓ ਫਿਰ ਅੱਖੀਂ ਦੇਖੋ।
( ਫਲੈਕਸ ਫੋਟੋ, ਸਕੂਲ ਠਾਕਰ ਦੁਆਰਾ )
ਘਨੱਈਆ- ਪੰਡਿਤ ਜੀ, ਮੈਂ ਆਪਣੇ ਪੁਨੂੰ ਨੂੰ ਸਕੂਲ ਵਿੱਚ ਦਾਖਲ ਕਰਾਉਣਾ।
ਪੰਡਿਤ- ਜਾਤ ਕਿਹੜੀ ਆ?
ਘਨੱਈਆ- ਜੀ ਅਛੂਤ ਆ,
ਪੰਡਿਤ- ਸ਼ੀ…ਸ਼ੀ…ਚੱਲ ਬਾਹਰ, ਦਫ਼ਤਰ ਭਿੱਟ ਦਿੱਤਾ ਆ, ਜਾਹ ਜਾ ਕੇ ਘਾਹ ਖੋਤੋ, ਪਤਾ ਨਹੀ, ਚੂਹੜੇ-ਚਮਾਰ ਨਹੀਂ ਪੜ੍ਹ ਸਕਦੇ।
ਘਨੱਈਆ- ਨੀਵੀਂ ਪਾ ਬਾਹਰ ਆ ਗਿਆ, ਸਕੂਲ ਵੱਲ੍ਹ ਮੂੰਹ ਕਰ, ਮੈਂ ਸੰਕਲਪ ਕਰਦਾ ਹਾਂ ਕਿ ਮੈਂ ਆਪਣੇ ਪੁਨੂੰ ਲੜਕੇ ਨੂੰ ਜ਼ਰੂਰ ਪੜ੍ਹਾਉਣਾ ਆ।
ਚੂਹੇ ਕੀ ਦੇ ਮਦਰੱਸੇ ਜਾਂਦਾ, ਸ਼ਾਇਦ ਮੌਲਵੀ ਪੜ੍ਹਾ ਦੇਵੇ,
ਘਨੱਈਆ- ਪੁਨੂੰ ਨੂੰ ਸਾਥ ਲੈ, ਚੂਹੇ ਕੀ ਪਿੰਡ ਦੇ ਮਦਰੱਸੇ ਆ,
ਸਲਾਮ-ਮੌਲਵੀ ਜੀ,
ਮੌਲਵੀ- ਬਾ ਲੇਕਮ ਸਲਾਮ!
ਘਨੱਈਆ- ਮੌਲਵੀ ਜੀ, ਮੈਂ ਲੜਕੇ ਪੁਨੂੰ ਨੂੰ ਸਕੂਲ ’ਚ ਦਾਖਲ ਕਰਾਉਣਾ?
ਮੌਲਵੀ- ਛੱਡ ਜਾਹ,
-ਪਰਦਾ
ਕਮੈਂਟਰੀ- ਪੁਨੂੰ ਨੇ ਮਦਰੱਸੇ ’ਚ ਚਾਰ ਜਮਾਤਾਂ ਪਾਸ ਕਰ ਲਈਆਂ। ਇਸ ਤੋਂ ਅੱਗੇ ਇਥੇ ਪੜ੍ਹਾਈ ਦਾ ਪ੍ਰਬੰਧ ਨਹੀਂ ਸੀ। ਘਨੱਈਆ, ਪੁਨੂੰ ਨੂੰ ਹੋਰ ਪੜ੍ਹਾਉਣਾ ਚਾਹੁੰਦਾ ਸੀ, ਅੱਗੋਂ ਪੜ੍ਹਾਈ ਮਿਡਲ ਸਕੂਲ ਵਿੱਚ ਸੀ। ਘਨੱਈਆ, ਪੁਨੂੰ ਨੂੰ ਸਾਥ ਲੈ, ਮਿਡਲ ਸਕੂਲ ਗਿਆ। ਸੀਨ ਤਿਆਰ ਹੈ, ਲਓ ਫਿਰ ਅੱਖੀਂ ਦੇਖੋ।
( ਫਲੈਕਸ ਫੋਟੋ, ਮਿਡਲ ਸਕੂਲ )
ਘਨੱਈਆ- ਹੈਡਮਾਸਟਰ ਜੀ, ਮੈਂ ਆਪਣੇ ਲੜਕੇ ਪੁਨੂੰ ਨੂੰ ਸਕੂਲ ਵਿੱਚ ਦਾਖਲ ਕਰਾਉਣਾ।
ਹੈਡਮਾਸਟਰ- ਕਿਹੜੀ ਜਾਤ ਆ?
ਘਨੱਈਆ- ਜੀ ਅਛੂਤ ਆ,
ਹੈਡਮਾਸਟਰ- ਸ਼ੀ…ਸ਼ੀ…ਪਰੇ ਹਟ, ਚੱਲ ਬਾਹਰ, ਦਫ਼ਤਰ ਭਿੱਟ ਦਿੱਤਾ ਆ,
ਜਾਹ ਜਾ ਕੇ ਘਾਹ ਗੰਦਗੀ ਚੁੱਕੋ, ਪਤਾ ਨਹੀਂ, ਚਮਾਰ-ਚੂਹੜੇ ਨਹੀਂ ਪੜ੍ਹ ਸਕਦੇ? ਦਫ਼ਤਰ ਭਿੱਟ ਦਿੱਤਾ ਆ, ਹੁਣ ਸ਼ੁੱਧੀਕਰਨ ਕਰਾਉਣਾ ਪੈਣਾ, ਇਹਨਾਂ …ਢੇਡਾਂ ਨੂੰ ਪਤਾ ਨਹੀਂ ਕਿ ਤੁਸੀਂ ਲੋਕ ਨਹੀਂ ਪੜ੍ਹ ਸਕਦੇ, ਫਿਰ ਮੂੰਹ ਚੁੱਕ ਆ ਜਾਂਦੇ ਆ,
ਇਸ ਢੇਡ ਨੇ ਪਤਾ ਨਹੀ ਚਾਰ ਜਮਾਤਾਂ ਕਿੱਥੋਂ ਪੜ੍ਹ ਲਈਆਂ, ਨਹੀਂ ਤਾਂ ਠਾਕਰ ਦੁਆਰੇ ਤਾਂ ਇਸ ਨੂੰ ਕਿਸੇ ਪੜ੍ਹਾਉਣਾ ਤਾਂ ਕੀ, ਅੰਦਰ ਵੜਨ ਨਹੀਂ ਦੇਣਾ ਸੀ।
ਘਨੱਈਆ- ਨੀਵੀਂ ਪਾ, ਮਯੂਸ ਹੋਇਆ, ਮਿਡਲ ਸਕੂਲ ’ਚੋ ਵਾਪਸ ਆ ਗਿਆ, ਰਸਤੇ ’ਚ ਸੋਚਦਿਆਂ, ਮੈਂ ਤਾਂ ਸੰਕਲਪ ਲਿਆ ਹੈ ਕਿ ਮੈਂ ਆਪਣੇ ਪੁਨੂੰ ਨੂੰ ਜ਼ਰੂਰ ਪੜ੍ਹਾਉਣਾ ਆ।
ਹਾਂ, ਮੁਸਲਮਾਨ ਹਕੀਮ ਕੋਲ ਜਾਂਦਾਂ, ਉਹ ਭਲਾਪੁਰਸ਼ ਆ, ਜਰੂਰ ਕੋਈ ਰਸਤਾ ਦੱਸੇਗਾ।
-ਪਰਦਾ
ਘਨੱਈਆ- ਹਕੀਮ ਸਾਹਿਬ, ਸਲਾਮ
ਹਕੀਮ- ਬਾ ਲੇਕਮ ਸਲਾਮ!
ਹਕੀਮ ਸਾਹਿਬ, ਮੈ ਪੂਨੂੰ ਨੂੰ ਪੰਜਵੀਂ ਜਮਾਤ ਵਿੱਚ ਦਾਖਲ ਕਰਾਉਣ ਲਈ ਮਿਡਲ ਸਕੂਲ ਗਿਆ ਸੀ, ਹੈਡਮਾਸਟਰ ਨੇ ਅਛੂਤ ਹੋਣ ਕਰਕੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹਕੀਮ- ਘਨੱਈਆ, ਹੁਣ ਤਾਂ ਡਾ. ਅੰਬੇਡਕਰ ਨੇ ਗਾਂਧੀ ਜੀ ਨਾਲ ਪੂਨਾ-ਪੈਕਟ ਕਰਕੇ ਸਾਰੇ ਹੱਕ ਪ੍ਰਾਪਤ ਕਰ ਲਏ ਹਨ। ਹੁਣ ਹੈਡਮਾਸਟਰ ਤੁਹਾਨੂੰ ਪੜ੍ਹਨ ਤੋਂ ਕਿਵੇਂ ਇਨਕਾਰ ਕਰ ਸਕਦਾ ਹੈ?
ਘਨੱਈਆ, ਹੁਣ ਤੂੰ ਨਿਰਾਸ਼ ਨਾ ਹੋ, ਕੋਰਟ ਵਿੱਚ ਕੇਸ ਕਰਦੇ।
-ਪਰਦਾ
( ਫਲੈਕਸ ਫੋਟੋ, ਕਚਿਹਰੀ ਜਲੰਧਰ )
ਘਨੱਈਆ- ਵਕੀਲ ਸਾਹਿਬ, ਕੇਸ ਕਰਨਾ?
ਵਕੀਲ- ਦੱਸੋ! ਕੀ ਸਮੱਸਿਆ ਆ?
ਘਨੱਈਆ- ਵਕੀਲ ਸਾਹਿਬ, ਮੈ ਆਪਣੇ ਲੜਕੇ ਪੂਨੂੰ ਨੂੰ ਪੰਜਵੀਂ ਜਮਾਤ ਵਿੱਚ ਦਾਖਲ ਕਰਾਉਣ ਲਈ ਮਿਡਲ ਸਕੂਲ ਗਿਆ ਸੀ, ਹੈਡਮਾਸਟਰ ਨੇ ਅਛੂਤ ਹੋਣ ਕਰਕੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਵਕੀਲ- ਉਹ ਹੁਣ ਕਿਵੇਂ ਇਨਕਾਰ ਕਰ ਸਕਦਾ? ਡਾ. ਅੰਬੇਡਕਰ ਨੇ ਪੂਨਾ-ਪੈਕਟ ਰਾਂਹੀ ਦੂਜਿਆਂ ਬਰਾਬਰ ਸਾਰੇ ਹੱਕ ਪ੍ਰਾਪਤ ਕਰ ਲਏ ਹਨ।
ਠੀਕ ਆ, ਮੈਂ ਤੇਰਾ ਕੇਸ ਸਿਵਲ ਕੋਰਟ ਵਿੱਚ ਕਰ ਦਿੰਦਾਂ ਆ।
ਫੀਸ ਹੌਲੀ ਹੌਲੀ ਦਿੰਦਾ ਰਹੀ?
-ਪਰਦਾ
ਘਨੱਈਆ- ਹੈਡਮਾਸਟਰ ਜੀ, ਕੋਰਟ ਦਾ ਫੈਸਲਾਂ ਫੜਾਉਂਦੇ ਹੋਏ, ਆਹ, ਜੱਜ ਸਾਹਿਬ ਨੇ ਫੈਸਲਾ ਮੇਰੇ ਹੱਕ ਵਿੱਚ ਦਿੱਤਾ ਹੈ, ਤੇ ਮੇਰੇ ਲੜਕੇ ਪੁਨੂੰ ਨੂੰ ਸਕੂਲ ਵਿੱਚ ਦਾਖਲ ਕਰਨ ਲਈ ਤੁਹਾਨੂੰ ਹੁਕਮ ਦਿੱਤਾ ਹੈ।
ਹੈਡਮਾਸਟਰ- ਪਰੇ…ਪਰੇ.., ਅਸੀਂ ਅਛੂਤ ਨੂੰ ਸਿੱਖਿਆ ਦੇ ਕੇ ਨਰਕਾਂ ਵਿੱਚ ਜਾਣਾ, ਅਸੀਂ ਉਪਰਲੀ ਅਦਾਲਤ ਵਿੱਚ ਅਪੀਲ ਕਰਾਂਗੇ। ਚੱਲ ਬਾਹਰ…, ਢੇਡ.. ਕਹੀਂ ਕਾ,
ਦਫ਼ਤਰ ਭਿੱਟ ਦਿੱਤਾ ਆ, ਹੁਣ ਸ਼ੁੱਧੀਕਰਨ ਫਿਰ ਕਰਾਉਣਾ ਪੈਣਾ, ਇਹ ਢੇਡ ਮਰਯਾਦਾ ਦਾਂ ਭੋਰਾ ਖਿਆਲ ਨਹੀਂ ਰੱਖਦੇ?
ਕਿ ਅਛੂਤ ਲੋਕ ਨਹੀਂ ਪੜ੍ਹ ਸਕਦੇ।
ਘਨੱਈਆ- ਘੋਰ ਅਪਮਾਨਤ ਹੋ ਕੇ ਘਰ ਆ ਗਿਆ, ਸੋਚੀ ਪੈ, ਹੁਣ ਕੀ ਕੀਤਾ ਜਾਵੇ, ਡਾ. ਅੰਬੇਡਕਰ ਨੇ ਤਾਂ ਗਰੀਬਾਂ ਲਈ ਸਕੂਲ ਖੋਲ੍ਹ ਦਿੱਤੇ ਆ, ਪਰ, ਉਹ ਹੁਣ ਕਿੱਥੇ ਕਿੱਥੇ ਜਾਵੇ,
ਹਾਂ, ਕਹਿੰਦੇ, ਫਗਵਾੜੇ ਉਹਦੀ ਪਾਰਟੀ ਦਾ ਬੰਦਾ ਚਰਨ ਦਾਸ ਨਿਧੜਕ ਆ, ਉਹ ਕੋਈ ਰਾਹ ਜਰੂਰ ਦੱਸੂ।
-ਪਰਦਾ
ਕਮੈਂਟਰੀ- ਉੱਚ ਜਾਤੀ ਸਕੂਲ ਪ੍ਰਬੰਧਕਾਂ ਨੇ ਸੈਸ਼ਨ ਕੋਰਟ ਵਿੱਚ ਅਪੀਲ ਕਰ ਦਿੱਤੀ। ਸ੍ਰੀ ਘੰਨਈਆ ਜੀ ਉਥੋਂ ਵੀ ਕੇਸ ਜਿੱਤ ਗਏ।
ਫਿਰ ਸਕੂਲ ਪ੍ਰਬੰਧਕਾਂ ਨੇ ਹਾਈ ਕੋਰਟ ਵਿੱਚ ਅਪੀਲ ਕਰ ਦਿੱਤੀ ਤਦ, ਹਾਈ ਕੋਰਟ ਨੇ ਆਦੇਸ਼ ਦਿੱਤਾ-
ਜਾਂ ਤਾਂ ਇਸ ਦਲਿਤ ਲੜਕੇ ਨੂੰ ਦਾਖਲਾ ਦਿੱਤਾ ਜਾਵੇ, ਨਹੀਂ ਤਾਂ ਸਕੂਲ ਬੰਦ ਕਰ ਦਿੱਤਾ ਜਾਵੇਗਾ। ਸੀਨ ਤਿਆਰ ਹੈ, ਲਓ ਫਿਰ ਅੱਖੀ ਦੇਖੋ।
-ਪਰਦਾ
ਘਨੱਈਆ- ਹੈਡਮਾਸਟਰ ਜੀ, ਹਾਈਕੋਰਟ ਦਾ ਫੈਸਲਾਂ ਫੜਾਉਂਦੇ ਹੋਏ, ਆਹ, ਜੱਜ ਸਾਹਿਬ ਨੇ ਫੈਸਲਾ ਮੇਰੇ ਹੱਕ ਵਿੱਚ ਦਿੱਤਾ ਹੈ ਕਿ ਇਸ ਦਲਿਤ ਲੜਕੇ ਨੂੰ ਦਾਖਲਾ ਦਿੱਤਾ ਜਾਵੇ,
ਹੈਡਮਾਸਟਰ- ਹਾਈਕੋਰਟ ਦਾ ਫੈਸਲਾਂ ਪੜ੍ਹਨ ਲੱਗ ਪਿਆ,
ਠੀਕ ਹੈ ਮੈਂ ਹਾਈ ਕੋਰਟ ਦੇ ਹੁਕਮ ਤੇ ਪੁਨੂੰ ਨੂੰ ਦਾਖਲ ਕਰ ਲਿਆ ਹੈ।
-ਪਰਦਾ
ਪੁਨੂੰ- ਬਸਤਾ ਲੈ ਸਕੂਲ ਗਿਆ, ਜਿਉਂ ਹੀ ਉਹ ਕਲਾਸ ਦੇ ਕਮਰੇ ਵਿੱਚ ਵੜਨ ਲੱਗਾ,
ਮਾਸਤਰ- ਨਹੀਂ.. ਨਹੀਂ. ਤੂੰ ਅੰਦਰ ਨਹੀਂ ਆ ਸਕਦਾ, ਬਾਹਰ ਖਿੜਕੀ ਪਾਸ ਬੈਠ ਜਾਹ,
ਪੁਨੂੰ- ਕਲਾਸ ਦੇ ਕਮਰੇ ਤੋਂ ਬਾਹਰ ਬੈਠ ਗਿਆ, ਖਿੜਕੀ ਵਿੱਚੀ ਬਲੈਕ ਬੋਰਡ ਵੱਲ੍ਹ ਦੇਖ ਕੇ ਪੜ੍ਹਦਾ।
ਪੁਨੂੰ ਘਰੋਂ ਲੈ ਕੇ ਗਈ ਬੋਰੀ ਉਤੇ ਬੈਠਦਾ। ਧੁੱਪ ਮੀਂਹ ਵਿੱਚ ਵੀ ਬਾਹਰ ਤੋਂ ਹੀ ਖਿੜਕੀ ਵਿੱਚੀ ਬਲੈਕ ਬੋਰਡ ਤੋਂ ਪੜ੍ਹਦਾ।
-ਪਰਦਾ
ਪੁਨੂੰ- ਗਰਮੀਆਂ ਦਾ ਮੌਸਮ ਆ। ਅੱਤ ਦੀ ਗਰਮੀ ਕਾਰਨ, ਪੁਨੂੰ ਨੂੰ ਬਹੁਤ ਪਿਆਸ ਲੱਗੀ, ਉਸ ਦਾ ਸਾਹ ਸੁਕਣ ਲੱਗਾ ਤਾਂ,
ਉਹ ਪਿਆਸ ਬੁਝਾਉਣ ਲਈ ਘੜ੍ਹੇ ਵਲ੍ਹ ਵਧਿਆ,
ਸੇਵਾਦਾਰ- ਠਹਿਰ ਜਾਹ…ਠਹਿਰ ਜਾਹ…ਉਸ ਪੁਨੂੰ ਨੂੰ ਘੜੇ ਤੋਂ ਪਾਣੀ ਪੀਣ ਤੋਂ ਰੋਕ, ਉਹ ਰੌਲਾ ਪਾਉਣ ਲੱਗਾ, ਤਾਂ ਮਾਸਟਰ ਨੇ ਆ ਕੇ ਪੁਨੂੰ ਨੂੰ ਸਕੂਲ ’ਚੋ ਬਾਹਰ ਕੱਢ ਦਿੱਤਾ।
-ਪਰਦਾ
ਪੁਨੂੰ- ਨੇ ਪਾਣੀ ਘਰ ਆ ਕੇ ਹੀ ਪੀਂਤਾ। ਸਕੂਲ ਵਿੱਚ ਦੂਸਰੇ ਬੱਚਿਆਂ ਦੇ ਸਾਥ ਪੁਨੂੰ ਨੂੰ ਖੇਡਣ ਵੀ ਨਾ ਦੇਣਾ।
-ਪਰਦਾ
ਕਮੈਂਟਰੀ- ਪੁਨੂੰ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਪਰ ਉਚ ਜਾਤੀ ਸਕੂਲ ਪ੍ਰਬੰਧਕਾਂ ਨੇ ਪੰਨੂੰ ਨੂੰ ਭਜਾਉਣ ਲਈ ਕੋਈ ਕਸਰ ਨਾ ਛੱਡੀ। ਉਸ ਸਮੇਂ ਪੇਪਰ ਬੋਰਡ ਨਹੀਂ ਲੈਂਦਾ ਸੀ। ਪੇਪਰ ਸਕੂਲ ਮਾਸਟਰ ਹੀ ਲੈਂਦੇ ਸਨ। ਉਨ੍ਹਾਂ ਪੁਨੂੰ ਨੂੰ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਫੇਲ੍ਹ ਕਰ ਦਿੱਤਾ। ਹਰ ਬਾਰ ਫੇਲ੍ਹ ਕਰਦੇ ਰਹੇ।
ਅੰਤ! ਮਜਬੂਰਨ ਪੁਨੂੰ ਨੂੰ ਸਕੂਲ ਛੱਡਣਾ ਪਿਆ।
-ਪਰਦਾ
ਕਮੈਂਟਰੀ- 1939 ਵਿੱਚ ਦੂਜਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੁੱਧ ਵਿੱਚ ਫੌਜੀ ਇੰਨੇ ਮਰ ਗਏ ਸਨ ਕਿ ਫੌਜ ਦੀ ਘਾਟ ਆ ਗਈ। ਅੰਗਰੇਜ਼ਾਂ ਨੇ ਨਫ਼ਰੀ ਵਧਾਉਣ ਲਈ ਭਾਰਤ ਤੋਂ ਵੱਧ ਤੋਂ ਵੱਧ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਪਰ ਫੌਜਾਂ ਫਿਰ ਵੀ ਪੂਰੀਆਂ ਨਹੀਂ ਉਤਰ ਰਹੀਆਂ ਸਨ,
ਮਜਬੂਰੀ ਵਸ ਅੰਗਰੇਜ਼ਾਂ ਨੇ ਸਦੀਆਂ ਤੋਂ ਵੰਚਿਤ ਕੀਤੇ ਦਲਿਤਾਂ ਲਈ ਫੌਜ ’ਚ ਭਰਤੀ ਖੋਲ੍ਹ ਦਿੱਤੀ। ਸਦੀਆਂ ਤੋਂ ਵੰਚਿਤ ਕੀਤੇ ਦਲਿਤ ਧੜਾ ਧੜ ਫੌਜ ਵਿੱਚ ਭਰਤੀ ਹੋਣ ਲੱਗੇ। ਸੀਨ ਤਿਆਰ ਹੈ, ਲਓ ਫਿਰ ਅੱਖੀ ਦੇਖੋ।
( ਫਲੈਕਸ ਫੋਟੋ, ਮਿਲਟਰੀ ਕੈਂਟ ਬੋਰਡ )
ਪੁਨੂੰ- ਸਰ ਜੀ, ਫੌਜ ਵਿੱਚ ਭਰਤੀ ਹੋਣਾਂ?
ਅਫ਼ਸਰ- ਜਾਤ ਕਿਹੜੀ ਆ?
ਪੁਨੂੰ- ਜੀ, ਅਛੂਤ ਆ,
ਅਫ਼ਸਰ- ਅਛੂਤਾਂ ਨੂੰ ਪੁਲਿਸ, ਫੌਜ ਵਿੱਚ ਭਰਤੀ ਦਾ ਕੋਈ ਅਧਿਕਾਰ ਨਹੀਂ ਹੈ।
ਪੁਨੂੰ- ਮਯੂਸੀ ’ਚ ਨਿਰਾਸ਼ ਹੋ ਵਾਪਸ ਆ ਗਿਆ।
-ਪਰਦਾ
ਕਮੈਂਟਰੀ- ਪੁਨੂੰ ਵਾਪਸ ਆ, ਸਿੰਘ ਸੱਜ ਗਿਆ, ਉਸ ਆਪਣਾ ਨਾਮ ਪੁੂਰਨ ਸਿੰਘ ਰੱਖਕੇ ਫੌਜ ਵਿੱਚ ਭਰਤੀ ਹੋ ਗਿਆ। ਪੁਨੂੰ ਨੇ ਆਪਣੇ ਨਾਮ ਨਾਲ ਸਿੰਘ ਇਸ ਕਰਕੇ ਲਾਇਆ ਕਿਉਂਕਿ ਉਸ ਵਕਤ ਅਛੂਤਾਂ ਨੂੰ ਕੋਈ ਪੁਲਿਸ, ਫੌਜ ਵਿੱਚ ਭਰਤੀ ਨਹੀਂ ਕਰਦਾ ਸੀ।
ਪਰ ਛੂਆ-ਛਾਤ ਨੇ ਉਸ ਦਾ ਫਿਰ ਵੀ ਪਿੱਛਾ ਨਾ ਛੱਡਿਆ,
ਦੂਜੀ ਵਰਲਡ ਵਾਰ ਖਤਮ ਹੋਣ ਪਿੱਛੋਂ ਜ਼ਿੰਮੀਦਾਰਾਂ ਵਲੋਂ ਇਤਰਾਜ ਕਰਨ ਤੇ ਸਾਰੇ ਅਛੂਤ ਦਲਿਤਾਂ ਨੂੰ ਫੌਜ ਵਿੱਚੋਂ ਕੱਢ ਦਿੱਤਾ ਗਿਆ।
ਪੁਨੂੰ- ਸ਼ਹੀਦ ਭਗਤ ਸਿੰਘ ਕਹਿੰਦੇ, ਰਾਜ-ਭਾਗ ਦਾ ਆਵਾ ਊਤ-ਇਨਕਲਾਬ ਨੇ ਕਰਨਾ ਸੂਤ। ਇਸ ਲਈ ਕਮਿਊਨਿਸਟ ਕਾਮਰੇਡਾ ਨਾਲ ਰਲਦੇ ਆ।
ਪਰਦਾ-
ਪੁਨੂੰ- ਕਮਿਊਨਿਸਟ ਪਾਰਟੀ ਦੇ ਦਫਤਰ ਗਿਆ,
ਕਾਮਰੇਡ ਜੀ, ਮੈਂ ਵੀ ਇਨਕਲਾਬ ਲਈ ਕੰਮ ਕਰਨਾ ਚਾਹੁੰਦਾ ਆ,
ਕਾਮਰੇਡ- ਜ਼ਿਮੀਦਾਰ ਆ?
ਪੁਨੂੰ- ਨਹੀ, ਮਜ਼ਦੂਰ ਆ,
ਕਾਮਰੇਡ- ਕਿਸ ਫੈਕਟਰੀ ਵਿਚ ਕੰਮ ਕਰਦਾ ਹੈ?
ਪੁਨੂੰ- ਨਹੀ, ਮੈਂ ਕਿਸੇ ਫੈਕਟਰੀ ਵਿਚ ਕੰਮ ਕਰਦਾ ਹਾਂ, ਮੈਂ ਫੌਜ਼ ਵਿਚ ਸੀ,
ਉਥੋਂ ਸਾਨੂੰ ਉਚ ਜਾਤੀ ਫੌਜ਼ੀਆਂ ਦੇ ਇਤਿਰਾਜ ਕਰਨ ਉਤੇ ਕਿ ਇਹ ਸਾਡੇ ਬਰਾਬਰ ਮਿਸ ਵਿਚ ਖਾਣਾ ਨਹੀ ਖਾ ਸਕਦੇ, ਇਸ ਕਰਕੇ ਕੱਢ ਦਿੱਤਾ ਗਿਆ,
ਸ਼ਹੀਦ ਭਗਤ ਸਿੰਘ ਕਹਿੰਦੇ, ਰਾਜ-ਭਾਗ ਦਾ ਆਵਾ ਊਤ-ਇਨਕਲਾਬ ਨੇ ਕਰਨਾ ਸੂਤ। ਇਸ ਲਈ ਇਨਕਲਾਬ ਕਰਨ ਲਈ ਆਇਆ ਹਾਂ।
ਕਾਮਰੇਡ- ਫਿਰ ਤੂੰ ਖੇਤ ਮਜ਼ਦੂਰਾਂ ਵਿਚ ਕੰਮ ਕਰ, ਖੇਤ ਮਜ਼ਦੂਰਾਂ ਨੂੰ ਇਕੱਠੇ ਕਰਕੇ, ਖੇਤ ਨਜ਼ਦੂਰ ਸਭ ਬਣਾਅ?
-ਪਰਦਾ
ਕਮੈਂਟਰੀ- ਪੁਨੂੰ ਕਮਿਊਨਿਸਟਾਂ ਨਾਲ ਚਲ ਪਏ। ਉਨ੍ਹਾਂ ਜੀ-ਜਾਨ ਨਾਲ ਸਾਥ ਕਾਮਰੇਡਾਂ ਦਾ ਸਾਥ ਦਿੱਤਾ। ਪਰ ਕਾਮਰੇਡਾਂ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਕੇ, ਕਿਸਾਨਾਂ ਦੇ ਨਾਮ ਤੇ ਜਗੀਰਦਾਰ ਜ਼ਿਮੀਦਾਰਾਂ ਦੀ ਮਦਦ ਉਸ ਨੂੰ ਰੀਸ ਨਾ ਆਈ,
ਤਾਂ ਉਸ ਦੁੱਖੀ ਹੋ ਕੇ ਕਮਿਊਨਿਸਟ ਪਾਰਟੀ ਤੋਂ ਅਸਤੀਫਾ ਦੇ ਕੇ ਫਿਰ ਰਿਪਬਲਿਕਨ ਪਾਰਟੀ ਆਫ ਇੰਡੀਆ ਨਾਲ ਜੁੜ ਗਿਆ।
1959 ਵਿੱਚ ਰਿਪਬਲਿਕਨ ਪਾਰਟੀ ਅਤੇ ਕਮਿਊਨਿਸਟ ਪਾਰਟੀ ਵਲੋਂ ਖੁਸ਼ਹਮੀਤੀ ਟੈਕਸ ਅਤੇ ਮਹਿੰਗਾਈ ਵਿਰੋਧੀ ਮੋਰਚੇ ਵਿੱਚ ਪੁਨੂੰ ਨੇ ਮੋਰਚੇ ਨੂੰ ਸਫਲ ਬਣਾਉਣ ਲਈ ਜੀ-ਜਾਨ ਲਗਾ ਕੇ ਕੰਮ ਕੀਤਾ।
6 ਦਸੰਬਰ 1964 ਨੂੰ ਰਿਪਬਲਿਕਨ ਪਾਰਟੀ ਨੇ 14 ਮੰਗਾਂ ਲੈ ਕੇ ਦੇਸ਼ ਵਿਆਪੀ ਜ਼ੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ। ਪੁਨੂੰ ਨੂੰ ਪੰਜ ਸਾਥੀਆਂ ਸਮੇਤ ਫਿਲੌਰ ਜਖੀਰੇ ਉਤੇ ਕਬਜਾ ਕਰਨ ਦੇ ਕੇਸ ਵਿੱਚ ਗਿ੍ਰਫਤਾਰ ਕਰ ਲਿਆ ਗਿਆ।
ਉਹ 12 ਦਿਨ ਜਲੰਧਰ ਅਤੇ ਕਪੂਰਥਲਾ ਜ਼ੇਲ੍ਹਾਂ ਵਿੱਚ ਬੰਦ ਰਿਹਾ। ਰਿਪਬਲਿਕਨ ਪਾਰਟੀ ਦੀਆ 14 ਮੰਗਾਂ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਮੰਨ ਲਈਆ ਤਾਂ ਅੰਦੋਲਨਕਾਰੀਆਂ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾ ਹੋਣ ਤੋਂ ਬਾਅਦ ਵੀ ਉਹ ਜੀਵਨ ਭਰ ਰਿਪਬਲਿਕਨ ਪਾਰਟੀ ਨਾਲ ਜੁੜੇ ਰਹੇ।
ਸਿਹਤ ਖਰਾਬ ਹੋਣ ਤੇ ਪੁਨੂੰ ਨੇ ਆਪਣੇ ਪੁੱਤਰ ਉਮ ਪ੍ਰਕਾਸ਼ ਸਿੱਧਮ ਨੂੰ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਜਲੰਧਰ ਵਿਖੇ ਸੂਬਾ ਦਫਤਰ ਵਿੱਚ ਲਵਾ ਦਿੱਤਾ। ਜਿੱਥੇ ਉਹ 10 ਸਾਲ ਤੱਕ ਬਿਨ੍ਹਾਂ ਤਨਖਾਹ ਤੋਂ ਆਫਿਸ ਸਕੱਤਰ ਤੌਰ ਤੇ ਸੇਵਾ ਕਰਦੇ ਰਹੇ।
ਯਾਦ ਰਹੇ ਸ੍ਰੀ ਉਮ ਪ੍ਰਕਾਸ਼ ਸਿੱਧਮ ਜੀ ਬੀ ਐਸ ਪੀ ਵਲੋਂ੍ਹ ਜਦ 1992 ਦੀ ਵਿਧਾਨ ਸਭਾ ਚੋਣ ਲੜ ਰਹੇ, ਉਸ ਦੇ ਪਰਿਵਾਰ ਦੇ ਕਈ ਮੈਂਬਰਾਂ ਸਮੇਤ ਉਨ੍ਹਾਂ ਦੇ ਲੜਕਾ ਰਾਮ ਕੁਮਾਰ, ਦੋ ਸਕੇ ਭਾਣਜੇ, ਇੱਕ ਚਾਚਾ ਤੇ ਇੱਕ ਚਾਚੇ ਦਾ ਲੜਕਾ 9 ਮੈਂਬਰ ਅੱਤਵਾਦੀਆਂ ਵਲ੍ਹੋਂ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤੇ ਸਨ।
ਸ੍ਰੀ ਘੱਨ੍ਹਈਏ ਦੇ ਕੁਨਬੇ ਦਾ ਅੰਬੇਡਕਰੀ ਤੇ ਦਲਿਤ ਅੰਦੋਲਨ ਵਿੱਚ ਯੋਗਦਾਨ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਰਹੇਗਾ।
-ਪਰਦਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly