ਐੱਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਵਲੋਂ ਕੈਲੰਡਰ ਰਿਲੀਜ਼

(ਸਮਾਜ ਵੀਕਲੀ)-ਹੁਸ਼ਿਆਰਪੁਰ, (ਕੁਲਦੀਪ ਚੁੰਬਰ ) – ਗਜ਼ਟਿਡ ਅਤੇ ਨਾਨ ਗਜ਼ਟਿਡ ਐਸ. ਸੀ.ਬੀ.ਸੀ.ਇੰਪਲਾਇਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਰਾਏ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਪਿਛਲੇ ਵਰ੍ਹੇ ਦਾ ਰੀਵਿਊ ਕੀਤਾ ਗਿਆ ਅਤੇ ਹੁਣ ਤੱਕ ਸੱਤਾ ਵਿਚ ਆਈਆਂ ਸਰਕਾਰਾਂ ਦੀ ਦਲਿਤ ਵਿਰੋਧੀ ਨੀਤੀ ਤੇ ਚਿੰਤਾ ਜ਼ਾਹਰ ਕੀਤੀ ਗਈ।ਵੱਖ ਵੱਖ ਬੁਲਾਰਿਆਂ ਨੇ ਆਪਣੀ ਤਕਰੀਰ ਵਿੱਚ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਕਿਹਾ ਕਿ ਜਦ ਤੱਕ ਧਰਤੀ ਉੱਤੇ ਸਮਤਾ ਸਮਾਨਤਾ ਵਾਲੇ ਸਮਾਜ ਦੀ ਨੀਂਹ ਨਹੀਂ ਰੱਖੀ ਜਾਂਦੀ ਉਦੋਂ ਤੱਕ ਆਪਣੇ ਸੰਵਿਧਾਨਕ ਮਸਲਿਆਂ ਦੀ ਲੜਾਈ ਜਾਰੀ ਰਹਿਣੀ ਚਾਹੀਦੀ ਹੈ।ਇਹੋ ਬਾਬਾ ਸਾਹਿਬ ਨੂੰ ਸੱਚੀ ਵਿਚਾਰਧਾਰਕ ਸ਼ਰਧਾਂਜਲੀ ਹੋਵੇਗੀ।ਇਸ ਸਮੇਂ ਫੈਡਰੇਸ਼ਨ ਦੇ ਆਗੂਆ ਵਲੋਂ ਨਵੇਂ ਸਾਲ 2022 ਦਾ ਕੈਲੰਡਰ ਵੀ ਜਾਰੀ ਕੀਤਾ ਗਿਆ।ਇਸ ਮੌਕੇ ਜਰਨੈਲ ਸਿੰਘ ਸੀਕਰੀ, ਯੋਧਾ ਮੱਲ, ਗੁਲਜਾਰੀ ਲਾਲ, ਸੁਖਦੇਵ ਸਿੰਘ, ਹਰਮੇਸ਼ ਲਾਲ, ਸੁਰਜੀਤ ਸਿੰਘ, ਮਨਜੀਤ ਸਿੰਘ, ਡਾ. ਸਿਮਰਨਜੀਤ ਸਿੰਘ,ਬਲਜੀਤ ਸਿੰਘ, ਬਬੀਤਾ ਰਾਣੀ, ਰਛਪਾਲ ਕੌਰ ਅਤੇ ਪੁਸ਼ਪਾ ਰਾਣੀ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਿਲਮ ‘ਜਿੰਦਰਾ’ ਹੋਈ ਰਿਲੀਜ਼ , ਗਾਇਕ ਸਰਬਜੀਤ ਫੁੱਲ ਨੇ ਗਾਏ ਇਸ ਵਿੱਚ ਤਿੰਨ ਗੀਤ
Next articleਸੇਵਾ ਟਰੱਸਟ ਯੂ.ਕੇ. ਵੱਲੋਂ ਲੋੜਵੰਦ ਪਰਿਵਾਰਾਂ ਨੂੰ ਇਮਿਊਨਟੀ ਇਮੂਨਿਟੀ ਬੂਸਟਰ ਕਿੱਟਾ ਵੰਡੀਆਂ