ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਨੌਜਵਾਨ ਆਗੂ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰੂਆਂ ਦੀ ਧਰਤੀ ਪੰਜਾਬ ਵਿੱਚ ਵੀ ਦਲਿਤਾਂ ਨਾਲ ਅੱਤਿਆਚਾਰ ਅਤੇ ਬੱਚੀਆਂ ਨਾਲ ਰੇਪ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਨਾ ਹੀ ਦਲਿਤ ਸਮਾਜ ਦੀ ਗੁਹਾਰ ਸੁਣਨ ਵਾਲਾ ਐਸ ਕਮਿਸ਼ਨ ਪੰਜਾਬ ਦਾ ਨਾ ਕੋਈ ਚੇਅਰਮੈਨ ਅਤੇ ਨਾ ਹੀ ਕੋਈ ਮੈਬਰ ਲਗਾਇਆ ਹੈ। ਸਾਰੀਆਂ ਪੋਸਟਾਂ ਖਾਲੀ ਪਈਆਂ ਹਨ। ਸਗੋਂ ਇਨ੍ਹਾਂ ਪੋਸਟਾਂ ਸੰਬੰਧੀ ਬਾਰ ਬਾਰ ਇਸਤਿਹਾਰ ਕੱਢ ਕੇ ਐਸ ਸੀ ਸਮਾਜ ਨੂੰ ਗੁਮਰਾਹ ਕੀਤਾ ਜਾ ਰਿਹਾ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਪੋਸਟਾ ਤੁਰੰਤ ਭਰੀਆਂ ਜਾਣ ਤਾਂ ਜੋ ਦਲਿਤ ਸਮਾਜ ਨੂੰ ਵੀ ਇਨਸਾਫ਼ ਮਿਲ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj