(ਸਮਾਜ ਵੀਕਲੀ) “ਐਸਸੀ /ਬੀਸੀ ਅਧਿਆਪਕ ਯੂਨੀਅਨ ਦੀ ਮੀਟਿੰਗ ਆਯੋਜਿਤ” ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਅਧਿਆਪਕਾਂ ਦੀ ਜਥੇਬੰਦੀ ਐਸਸੀ/ਬੀਸੀ ਅਧਿਆਪਕ ਯੂਨੀਅਨ ਦੇ ਵੱਖ ਵੱਖ ਬਲਾਕਾਂ ਦੀ ਜਰੂਰੀ ਮੀਟਿੰਗ ਡਾਕਟਰ ਬੀ ਆਰ ਅੰਬੇਡਕਰ ਭਵਨ ਮੰਡੀ ਮੁੱਲਾਂਪੁਰ ਵਿਖੇ ਜਿਲਾ ਪ੍ਰਧਾਨ ਸ ਭੁਪਿੰਦਰ ਸਿੰਘ ਚੰਗਣਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਵੱਖ-ਵੱਖ ਬਲਾਕ ਪ੍ਰਧਾਨ ਅਧਿਆਪਕਾਂ ਅਤੇ ਜੁਝਾਰੂ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ । ਮੀਟਿੰਗ ਦੌਰਾਨ ਸਮੂਹ ਅਧਿਆਪਕਾਂ ਨੇ ਸਰਕਾਰ ਵੱਲੋਂ ਸਕੂਲਾਂ ਵਿੱਚ ਆਰਜੀ ਤੌਰ ਤੇ ਰੱਖੇ ਚੌਕੀਦਾਰਾਂ ਅਤੇ ਸਵੀਪਰਾਂ ਦੇ ਮਾਣਭੱਤੇ ਨੂੰ ਹਰ ਮਹੀਨੇ ਉਹਨਾਂ ਦੇ ਖਾਤਿਆਂ ਵਿੱਚ ਪਾਉਣ, ਲੈਕਚਰਾਰਾਂ ਦੀਆਂ ਖਤਮ ਕੀਤੀਆਂ ਵਿਸ਼ਾਵਾਰ ਅਸਾਮੀਆਂ ਨੂੰ ਬਹਾਲ ਕਰਨ, ਪ੍ਰਿੰਸੀਪਲਾਂ, ਲੈਕਚਰਾਰਾਂ ,ਮਾਸਟਰ ਕੇਡਰ ਅਤੇ ਪ੍ਰਾਇਮਰੀ ਕੇਡਰ ਦੀਆਂ ਤਰੱਕੀਆਂ ਬਤੌਰ ਸੀਐਚਟੀ ਜਲਦ ਕਰਨ ਆਦਿ ਮੰਗਾਂ ਬਾਰੇ ਗੱਲਬਾਤ ਕੀਤੀ। ਜ਼ਿਲ੍ਹਾ ਪ੍ਰਧਾਨ ਚੰਗਣਾਂ ਨੇ ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੂੰ ਹਰ ਮਹੀਨੇ ਬਲਾਕ ਪੱਧਰੀ ਮੀਟਿੰਗ ਕਰਨ ,ਬੀਪੀਈਓਜ ਨੂੰ ਮੰਗ ਪੱਤਰ ਦੇਣ ਅਤੇ ਅਧਿਆਪਕਾਂ ਦੇ ਕੇਡਰ ਕੈਂਪ ਲਗਾਉਣ ਸਬੰਧੀ ਸੰਬੋਧਨ ਕੀਤਾ ।ਇਸ ਮੌਕੇ ਤੇ ਜ਼ਿਲਾ ਕਮੇਟੀ ਮੈਂਬਰ ਮਾਸਟਰ ਰਣਜੀਤ ਸਿੰਘ ਹਠੂਰ, ਮਾਸਟਰ ਮਨੋਹਰ ਸਿੰਘ ਦਾਖਾ, ਅਤੇ ਵੱਖ ਵੱਖ ਬਲਾਕਾਂ ਤੋਂ ਹਰਭਿੰਦਰ ਸਿੰਘ ਮੁੱਲਾਂਪੁਰ, ਬਲਦੇਵ ਸਿੰਘ ਮੁੱਲਾਂਪੁਰ, ਬਲੌਰ ਸਿੰਘ ਮੰਡਿਆਣੀ ,ਹਰਬੰਸ ਸਿੰਘ ਜੰਡੀ, ਅਸ਼ਵਨੀ ਕੁਮਾਰ, ਅੰਮ੍ਰਿਤ ਪਾਲ ਸਿੰਘ ਅਜਮੇਰ ਸਿੰਘ ,ਮਾਸਟਰ ਮੇਜਰ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly