(ਸਮਾਜ ਵੀਕਲੀ)
ਸਾਡੀ ਦਿਨਚਰਿਆ ਵਿੱਚ ਪਲਾਸਟਿਕ ਨੇ ਖ਼ਾਸ ਥਾਂ ਬਣਾ ਲਈ ਹੈ। ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਸੰਬੰਧੀ ਕਈ ਕਾਨੂੰਨ ਬਣਾਏ , ਪਰ ਜਦੋਂ ਤੱਕ ਆਮ – ਜਨ ਪਲਾਸਟਿਕ ਦੇ ਖ਼ਤਰਿਆਂ ਤੋਂ ਜਾਣੂੰ ਹੋ ਕੇ ਇਸ ਦੀ ਵਰਤੋਂ ਕਰਨੀ ਬੰਦ ਨਹੀਂ ਕਰ ਦਿੰਦਾ , ਉਦੋਂ ਤੱਕ ਸਰਕਾਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸੰਭਵ ਨਹੀਂ।
ਪਲਾਸਟਿਕ ਅੱਜ ਗਲੀਆਂ – ਨਾਲੀਆਂ , ਪਾਣੀ , ਅਵਾਰਾ ਜਾਨਵਰਾਂ , ਪੰਛੀਆਂ , ਪਹਾੜਾਂ , ਧਰਤੀ , ਸਮੁੰਦਰ , ਨਦੀਆਂ – ਨਹਿਰਾਂ , ਮਨੁੱਖ ਅਤੇ ਸਾਡੇ ਸਰੀਰ ਲਈ ਨੁਕਸਾਨਦਾਇਕ ਸਿੱਧ ਹੋ ਰਹੀ ਹੈ ਤੇ ਦਿਨ ਪ੍ਰਤੀਦਿਨ ਜੀਅ ਦਾ ਜੰਜਾਲ ਬਣਦੀ ਜਾ ਰਹੀ ਹੈ। ਸਾਨੂੰ ਆਪਣੇ ਰੋਜ਼ਾਨਾ ਕੰਮਾਂ ਕਾਜਾਂ , ਸਮਾਗਮਾਂ , ਵਿਆਹਾਂ , ਪਾਰਟੀਆਂ , ਜਨਮਦਿਨਾਂ ਤੇ ਹੋਰ ਪ੍ਰੋਗਰਾਮਾਂ ਸਮੇਂ ਪਲਾਸਟਿਕ ਦੇ ਲਿਫ਼ਾਫਿਆਂ , ਥਰਮੋਕੋਲ ਦੇ ਬਣੇ ਗਿਲਾਸਾਂ , ਥਾਲੀਆਂ , ਕੌਲੀਆਂ , ਚਮਚਿਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਹ ਸਭ ਕੁਝ ਮਾਨਵਤਾ , ਵਾਤਾਵਰਨ , ਕੁਦਰਤੀ ਸੋਮਿਆਂ , ਪਾਣੀ , ਜੀਵ – ਜੰਤੂਆਂ ਅਤੇ ਪੰਛੀ – ਪਰਿੰਦਿਆਂ ਦੇ ਹਿੱਤ ਵਿੱਚ ਹੀ ਹੋਵੇਗਾ।
ਬਾਜ਼ਾਰ ਨੂੰ ਜਾਣ ਸਮੇਂ ਵੀ ਸਾਨੂੰ ਆਪਣੇ ਨਾਲ ਕੱਪੜੇ ਦਾ ਥੈਲਾ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਪਲਾਸਟਿਕ ਦੇ ਥੈਲਿਆਂ ਜਾਂ ਹੋਰ ਪਲਾਸਟਿਕ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਇਸ ਦਾ ਕਿਸੇ ਇੱਕ ‘ਤੇ ਨਹੀਂ ਸਗੋਂ ਸਮੁੱਚੀ ਮਾਨਵਤਾ , ਸਮੁੱਚੇ ਵਾਤਾਵਰਨ ‘ਤੇ ਬਹੁਤ ਚੰਗਾ ਪ੍ਰਭਾਵ ਪੈਣਾ ਹੈ। ਬਸ ਜ਼ਰੂਰਤ ਹੈ ਤਾਂ ਇਹੋ ਕਿ ਅਸੀਂ ਇਹ ਸ਼ੁਰੂਆਤ ਆਪਣੇ ਆਪ ਤੋਂ , ਆਪਣੇ ਘਰ ਪਰਿਵਾਰ ਤੋਂ ਖੁਦ ਕਰੀਏ।ਆਓ ! ਪਲਾਸਟਿਕ ਦੀ ਵਰਤੋਂ ਨੂੰ ਰੋਕੀਏ ਅਤੇ ਦੂਸਰਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰੀਏ ਤੇ ਵਾਤਾਵਰਨ ਦੇ ਸੱਚੇ ਹਿਤੈਸ਼ੀ ਹੋਣ ਦਾ ਸਬੂਤ ਦੇਈਏ। ਪਲਾਸਟਿਕ ਨੂੰ ਕਹੋ ਨਾਂਹ ,
ਥੈਲੇ ਨੂੰ ਕਹੋ ਹਾਂ ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly