ਸਕੂਲ ਵਿੱਚ ਕਰਵਾਈ ਹਫ਼ਤਾਵਾਰੀ ਬਾਲ – ਸਭਾ

ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਪੰਜਾਬ ਵਿਖੇ )ਅੱਜ ਹਰ ਸ਼ਨੀਵਾਰ ਦੀ ਤਰ੍ਹਾਂ ਸਕੂਲ ਵਿਦਿਆਰਥੀਆਂ ਦੀ ਹਫਤਾਵਾਰੀ ਬਾਲ – ਸਭਾ ਕਰਵਾਈ ਗਈ। ਇਸ ਬਾਲ – ਸਭਾ ਦੇ ਦੌਰਾਨ ਵਿਦਿਆਰਥੀਆਂ ਨੇ ਵੱਖ – ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗੀਦਾਰੀ ਦਰਜ ਕਰਵਾਈ। ਬਾਲ ਕਹਾਣੀਆਂ , ਕਵਿਤਾਵਾਂ , ਚੁਟਕਲੇ , ਗੀਤ – ਸੰਗੀਤ , ਰੌਚਕ ਘਟਨਾਵਾਂ ਬਾਰੇ ਸੁਣਾ ਕੇ ਬੱਚਿਆਂ ਨੇ ਸਭ ਦਾ ਮਨ ਮੋਹ ਲਿਆ। ਅੱਜ ਬਾਲ – ਸਭਾ ਵਿੱਚ ਵੱਧ – ਚੜਕੇ ਹਿੱਸੇਦਾਰੀ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਵਿੱਚ ਹਰਦੀਪ ਸਿੰਘ , ਹਰਪ੍ਰੀਤ ਸਿੰਘ , ਹਰਸ਼ਿਤ , ਨਵਦੀਪ ਕੌਰ , ਕੋਮਲਪ੍ਰੀਤ ਕੌਰ , ਨਵਦੀਪ ਕੌਰ , ਰਣਮੀਤ ਸਿੰਘ , ਪ੍ਰਵੀਨ ਕੌਰ , ਰਸ਼ਮੀਤ ਕੌਰ , ਸਿਮਰਨ ਕੌਰ , ਰਵਨੀਤ ਕੌਰ , ਤਰਨਦੀਪ ਕੌਰ , ਤਨਮੀਤ ਕੌਰ , ਹਰਨੀਤ ਕੌਰ , ਸੁਮਨਪ੍ਰੀਤ ਕੌਰ , ਸੁਖਮਨ ਸਿੰਘ , ਅਵਨੀਤ ਕੌਰ , ਬਲਜੋਤ ਸਿੰਘ ਆਦਿ ਦੇ ਨਾਂ ਸ਼ਾਮਲ ਹਨ। ਇਸ ਮੌਕੇ ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਬਾਲ ਸਭਾ ਬੱਚੇ ਦੇ ਸਰਬਪੱਖੀ ਵਿਕਾਸ ਲਈ ਆਪਣਾ ਬਹੁਤ ਅਹਿਮ ਰੋਲ ਅਦਾ ਕਰਦੀ ਹੈ ਅਤੇ ਸਟੇਜ ‘ਤੇ ਬੋਲਣ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਇਸ ਨਾਲ਼ ਬੱਚੇ ਵਿੱਚ ਕਾਲਪਨਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ , ਸੋਚਣ ਸਮਝਣ ਦੀ ਸੋਝੀ ਪੈਦਾ ਹੁੰਦੀ ਹੈ ਤੇ ਨਵੇਂ ਸ਼ਬਦਾਂ ਦਾ ਗਿਆਨ ਵੱਧਦਾ ਹੈ।

 

Previous articleਏਹੁ ਹਮਾਰਾ ਜੀਵਣਾ ਹੈ -224
Next articleਜਲੰਧਰ ਜ਼ਿਮਨੀ ਚੋਣ ਵਿੱਚ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਾਵੇਗੀ – ਰਛਪਾਲ ਸਿੰਘ ਵੜੈਚ