ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੀ ਸ਼ਾਮ ਫਿਲੌਰ ਤੋਂ ਨਵਾਂਸ਼ਹਿਰ ਰੋਡ ਤੇ ਭਾਰਸਿੰਘਪੁਰ ਕੋਲ ਗੱਡੀ ਦਰੱਖਤ ਨਾਲ ਟਕਰਾਉਣ ਦਾ ਸਮਾਚਾਰ ਮਿਲਿਆ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਅਸੀ ਸਮਰਾਲਾ ਤੋ ਫਿਲੌਰ ਸਾਈਡ ਨੂੰ ਜਾ ਰਹੇ ਜਦੋ ਪਿੰਡ ਭਾਰਸਿੰਘਪੁਰ ਕੋਲ ਪਹੁੰਚੇ ਤਾਂ ਅੱਗਿੳ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਗੱਡੀ ਬੇਕਾਬੂ ਹੋਕੇ ਦਰੱਖਤ ਨਾਲ ਟਕਰਾ ਗਈ, ਅਸੀ ਸਾਰੇ ਪਰਿਵਾਰਕ ਮੈਂਬਰ ਗੱਡੀ ਵਿਚ ਛੇ ਜਣੇ ਸਵਾਰ ਸੀ ਤੇ ਇਹ ਹਾਦਸਾ ਹੋ ਗਿਆ ਤੇ ਮੌਕੇ ਤੇ ਇਕੱਤਰ ਹੋਏ ਰਾਹਗੀਰਾਂ ਨੂੰ ਫਿਲੌਰ ਦੇ ਸਿਵਲ ਹਸਪਤਾਲ ਫਿਲੌਰ ਵਿੱਚ ਪਹੁੰਚਾਇਆ ਤੇ ਜਿਥੇ ਇਲਾਜ ਅਧੀਨ ਹਨ | ਫਿਲੌਰ ਪੁਲਸ ਵਲੋਂ ਵਾਹਨ ਨੂੰ ਕਬਜੇ ਵਿੱਚ ਲੈ ਲਿਆ ਹੈ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj