ਮੱਕੀ ਬਣ ਸਕਦੀ ਹੈ ਪੈਟਰੋਲ ਅਤੇ ਡੀਜ਼ਲ ਦਾ ਬਦਲ।
ਨਵਾਂਸ਼ਹਿਰ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ )-ਧਰਤੀ ਹੇਠਲੇ ਪਾਣੀ ਅਤੇ ਪੰਜਾਬ ਦੇ ਸ਼ਾਨਦਾਰ ਵਾਤਾਵਰਨ ਨੂੰ ਬਚਾਉਣ ਲਈ ਅਡਵਾਂਟਾ ਇੰਟਰਨੈਸ਼ਨਲ ਵੱਲੋਂ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ । ਕੁਦਰਤੀ ਨਿਹਮਤਾਂ ਦੀ ਦੁਰਵਰਤੋਂ ਰੋਕਣ ਲਈ ਜ਼ਰੂਰੀ ਹੈ ਕਿ ਝੋਨੇ ਦੀ ਖੇਤੀ ਹੇਠੋਂ ਰਕਬਾ ਘਟਾਇਆ ਜਾਵੇ।ਇਸ ਸਬੰਧੀ ਸਰਕਾਰਾਂ ਵਲੋਂ ਵੀ ਯਤਨ ਕੀਤੇ ਗਏ ਹਨ,ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਵਿਵੇਕ ਸ਼ਰਮਾ ਸੀਨੀਅਰ ਅਧਿਕਾਰੀ ਐਡਵਾਂਟਾ ਨੇ ਅੱਜ ਇਥੇ ਸ਼ਹਿਰ ਦੇ ਇਕ ਨਾਮੀ ਹੋਟਲ ਵਿੱਚ ਕਰਵਾਏ ਗਏ ” ਸਉਣੀ ਦੀਆਂ ਫਸਲਾਂ ਤੇ ਝੋਨੇ ਦਾ ਬਦਲ” ਸਬੰਧੀ ਕਰਵਾਏ ਗਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੀਏਸੀ 741 ਪੀਏਸੀ 765 ਝੋਨੇ ਦਾ ਬਦਲ ਬੜ ਸਕਦੇ ਹਨ ਅਦਾਰੇ ਦੀਆਂ ਨਵੀਆਂ ਖੋਜਾਂ ਦੱਸਦੀਆਂ ਹਨ ਕਿ ਪਾਣੀ ਦੀ ਘੱਟ ਵਰਤੋ ਨਾਲ ਪ੍ਰਤੀ ਏਕਤ ਵੱਧ ਲਾਭ ਪ੍ਰਾਪਤ ਹੋਇਆ ਹੈ। ਇਸ ਮੌਕੇ ਮਹਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸੀਡ ਪੈਸਟੀਸਾਈਡਸ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਬਦਲ ਈਥਾਨੌਲ ਸਭ ਤੋਂ ਜ਼ਿਆਦਾ ਮੱਕੀ ਦੀ ਫ਼ਸਲ ਤੋਂ ਪ੍ਰਾਪਤ ਹੋ ਰਿਹਾ ਹੈ।ਇਸ ਸਦਕਾ ਜਿਥੇ ਸਾਡੀਆਂ ਘਰੇਲੂ ਲੋੜਾਂ ਦੀ ਪੂਰਤੀ ਹੋਵੇਗੀ ਉਥੇ ਵਿਦੇਸ਼ਾਂ ਨੂੰ ਜਾ ਰਹੇ ਸਰਮਾਏ ਤੇ ਵੀ ਰੋਕ ਲੱਗੇਗੀ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਹੇਠੋਂ ਰਕਬਾ ਘਟਾ ਕੇ ਵੱਧ ਤੋਂ ਵੱਧ ਮੱਕੀ ਦੀ ਫਸਲ ਨੂੰ ਤਰਜੀਹ ਦੇਣ। ਸੈਮੀਨਾਰ ਨੂੰ ਸੰਬੋਧਨ ਕਰਨ ਵਾਲਿਆਂ ਅਦਾਰੇ ਦੇ ਨਾਂ ਖੇਤਰੀ ਅਧਿਕਾਰੀ ਭਰਤ ਕੁਮਾਰ, ਅਸ਼ਵਨੀ ਕੁਮਾਰ ,ਜਸਵੰਤ ਸਿੰਘ ਭੱਠਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਅਨੀਕੇਤ ਛਾਬੜਾ ਬਲਾਚੌਰ,ਰਾਜੂ ਰਾਣਾ ਚਣਕੋਆ,ਜਰਮਨ ਸਿੰਘ ਛਦੌੜੀ,ਤਰਸੇਮ ਸਿੰਘ ਸੜੋਆ, ਉੱਤਮ ਸਿੰਘ ਸੇਠੀ, ਅਮਰੀਕ ਸਿੰਘ, ਤਰਨਜੀਤ ਸੋਨੂੰ ,ਚਰਨਜੀਤ ਸਿੰਘ ਲੰਗੜੋਆ , ਗੁਰਪ੍ਰੀਤ ਸਿੰਘ ਬੰਗਾ , ਬਲਵੀਰ ਸਿੰਘ ਗੁੱਲਪੁਰ,ਜਰਮਨ ਸਿੰਘ ਜਾਡਲਾ, ਅਵਤਾਰ ਸਿੰਘ ਸਾਹਦੜਾ ,ਮਨਜੀਤ ਸਿੰਘ ਬਛੋੜੀ ,ਰਾਣਾ ਬੀਣੇਵਾਲ ਝੁੰਗੀਆਂ , ਹਰਕੰਵਲ ਸਿੰਘ ਕੌਲਗੜ੍ਹ, ਠੇਕੇਦਾਰ ਕੇਵਲ ਕ੍ਰਿਸ਼ਨ ਬਾਗੜੀ ਜੋਗੇਵਾਲ, ਹਰਮਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਗੁੱਲਪੁਰ, ਗੁਰਨੇਕ ਸਿੰਘ ਸਾਹਦੜਾ ਆਦਿ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



