ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਵਿੱਚ ਉਦੈ ਅਕੈਡਮੀ (ਗਿਆਨਮ) ਰਾਂਹੀ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 70 ਲੜਕੀਆਂ ਨੂੰ ਐਸ.ਐਸ.ਸੀ, ਯੂ.ਪੀ.ਐਸ.ਸੀ, ਆਈ.ਬੀ.ਪੀ.ਐਸ, ਰੇਲਵੇ, ਸਟੇਟ ਪ੍ਰੀਖਿਆ ਦੀ ਤਿਆਰੀ ਕਰਵਾਈ ਜਾ ਰਹੀ ਹੈ ਤਾਂ ਜੋ ਲੜਕੀਆਂ ਸਿਖਲਾਈ ਲੈ ਕੇ ਸਰਕਾਰੀ ਜਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਨੋਕਰੀ ਹਾਸਿਲ ਕਰਕੇ ਆਤਮ ਨਿਰਭਰ ਹੋ ਸਕਣ। ਇਹ ਕੋਚਿੰਗ ਕਲਾਸਾਂ ਕੁੱਲ 400 ਘੰਟੇ ਮਹੀਨਾ ਦਸੰਬਰ 2024 ਤੋਂ ਮਾਰਚ 2025 ਤੱਕ 4 ਮਹੀਨੇ ਹੋਣਗੀਆਂ। ਡਿਪਟੀ ਕਮਿਸ਼ਨਰ ਵਲੋਂ ਫ੍ਰੀ ਕੋਚਿੰਗ ਲੈ ਰਹੀਆਂ ਲੜਕੀਆਂ ਦੀ ਕੋਚਿੰਗ ਸਬੰਧੀ ਫੀਡਬੈਕ ਲਏ ਗਏ। ਲੜਕੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਫ੍ਰੀ ਕੋਚਿੰਗ ਕਲਾਸਾਂ ਸ਼ੁਰੂ ਕਰਨ ਦੇ ਉਪਰਾਲੇ ਨੂੰ ਬਹੁਤ ਲਾਹੇਵੰਦ ਦੱਸਿਆ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਉਹ ਇਸ ਕੋਚਿੰਗ ਦਾ ਪੂਰਾ ਲਾਭ ਲੈ ਕੇ ਆਤਮ-ਨਿਰਭਰ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਆਪਣੇ ਆਈ.ਏ.ਐੱਸ ਬਣਨ ਸਬੰਧੀ ਤਰਜਬੇ ਸਾਂਝੇ ਕੀਤੇ ਗਏ। ਆਪਣੇ ਟੀਚੇ ਉੱਚੇ ਰੱਖਣ ਲਈ ਕਿਹਾ ਅਤੇ ਲੜਕੀਆਂ ਦਾ ਮਨੋਬਲ ਵਧਾਇਆ। ਜ਼ਿਲ੍ਹਾ ਪ੍ਰੋਗਰਾਮ ਨੇ ਦੱਸਿਆ ਕਿ ਫ੍ਰੀ ਕੋਚਿੰਗ ਕਲਾਸਾਂ ਲਈ ਨਿਰਧਾਰਤ ਕਮੇਟੀ ਵਲੋਂ ਰੈਗੂਲਰ ਅਕੈਡਮੀ ਦੀ ਵਿਜਟ ਕੀਤੀ ਜਾਂਦੀ ਹੈ ਅਤੇ ਫੀਡਬੈਕ ਲਏ ਜਾਂਦੇ ਹਨ। ਅਕੈਡਮੀ ਦੇ ਇੰਚਾਰਜ ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਕੋਚਿੰਗ ਲੈ ਰਹੀਆਂ ਲੜਕੀਆਂ ਬਿਨਾਂ ਕਿਸੇ ਛੁੱਟੀ ਦੇ ਰੈਗੂਲਰ ਕਲਾਸਾਂ ਲੈ ਰਹੀਂਆ ਹਨ ਅਤੇ ਪੂਰੀ ਸ਼ਿੱਦਤ ਨਾਲ ਪ੍ਰੇਪਰਾਂ ਦੀ ਤਿਆਰੀ ਕਰ ਰਹੀਆਂ ਹਨ। ਉਨ੍ਹਾਂ ਲੜਕੀਆਂ ਦੇ ਹਫਤਾਵਾਰ ਮੋਕ ਟੈਸਟ ਲਏ ਜਾਂਦੇ ਹਨ। ਜਿਸ ਤੋਂ ਵੀ ਲੜਕੀਆਂ ਦੇ ਹੁਣ ਤੱਕ ਚੰਗੇ ਰਿਜਲਟ ਮਿਲੇ ਹਨ। ਇਸ ਮੌਕੇ ਦਇਆ ਰਾਣੀ ਸੀ.ਡੀ.ਪੀ.ਓ ਹੁਸ਼ਿਆਰਪੁਰ-2, ਰਮਨਦੀਪ ਕੌਰ, ਜ਼ਿਲ੍ਹਾ ਰੋਜਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਜੋਇਆ ਸਦੀਕੀ ਡੀ.ਡੀ.ਐੱਫ ਅਤੇ ਪਰਮਿੰਦਰ ਕੌਰ ਆਫਿਸ ਅਸਿਸਟੈਂਟਰ ਹਾਜਿਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj