ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਸਿਵਲ ਹਸਪਤਾਲ ਬੰਗਾ ਵਿਖੇ ਮਨਾਇਆ ਗਿਆ।

 ਬੰਗਾ (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਡਾ ਬਲਵੀਰ ਕੁਮਾਰ ਸਿਵਲ ਸਰਜਨ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਬੰਗਾ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਮਨਾਇਆ ਗਿਆ ਇਸ ਵਿੱਚ ਡਾ ਜੈਸਮੀਨ ਗੁਲਾਟੀ ਨੇ ਗਰਭਵਤੀ ਔਰਤਾਂ ਦਾ ਚੈੱਕ ਅੱਪ ਕੀਤਾਂ ਖੂਨ ਦੇ ਟੈਸਟ , ਪਿਸ਼ਾਬ ਦੇ ਟੈਸਟ ,ਫਰੀ ਸਕੈਨਿੰਗ ਅਤੇ ਆਇਰਨ, ਫੋਲਿਕ ਐਸਿਡ ਅਤੇ ਕੈਲਸੀਆ ਦੀ ਕਮੀਂ ਤੋਂ ਗੋਲੀਆਂ ਵੰਡੀਆਂ ਗਈਆਂ।ਹਾਈਰਿਸਕ ਕੇਸਾ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਮਾਂ ਅਤੇ ਬੱਚਾ ਤੰਦਰੁਸਤ ਰਹੇ । ਇਸ ਮੌਕੇ ਤੇ ਫਰੂਟ ਅਤੇ ਬਿਸਕੁਟ ਵੀ ਵੰਡੇ ਗਏ। ਇਸ ਵਿੱਚ ਡਿਲਿਵਰੀ ਸਰਕਾਰੀ ਹਸਪਤਾਲ ਵਿੱਚ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਿੱਚ ਮੈਡਮ ਹਰਮਿੰਦਰ ਕੌਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ , ਬਲਵੀਰ ਕੌਰ , ਗੁਰਦੀਪ ਕੌਰ ਏ ਐਨ ਐਮ , ਜਗਜੀਤ ਕੌਰ, ਸੀਮਾ, ਜਸਪ੍ਰੀਤ , ਰਛਪਾਲ ਕੌਰ, ਪੂਜਾ ਅਤੇ ਪਰਮਜੀਤ ਕੌਰ ਆਸ਼ਾ ਵਰਕਰ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਕਾਰੀ ਰੇਟ ਤੇ ਹੀ ਵੇਚੇ ਜਾ ਰਹੇ ਹਨ ਅਸ਼ਟਾਮ ਫਰੋਸ਼ਾਂ ਵੱਲੋਂ ਅਸ਼ਟਾਮ – ਪ੍ਰਧਾਨ ਨਗਰ ਪੰਚਾਇਤ
Next articleਪਿੰਡ ਥਾਂਦੀਆਂ ਵਿਖੇ ਲੱਗੇ ਛੇਵੇਂ ਅੱਖਾਂ ਦੇ ਫਰੀ ਚੈੱਕਅੱਪ ਕੈਂਪ ਦਾ 304 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ