ਸੱਤਪਾਲ ਤੂਰ ਬਣੇ ਪਿੰਡ ਪਾਲਕਦੀਮ ਦੇ ਸਰਪੰਚ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪਿੰਡ ਪਾਲਕਦੀਮ ਦੇ ਸ੍ਰੀ ਸਤਪਾਲ ਤੂਰ ਸਰਪੰਚ ਚੁਣੇ ਗਏ | ਇਸ ਮੌਕੇ ਕੁੱਲ 625 ਵੋਟਾਂ ਪੋਲ ਹੋਈਆਂ, ਜਿਸ ‘ਚ 29 ਵੋਟਾਂ ਰੱਦ ਹੋ ਗਈਆਂ ਤੇ 4 ਵੋਟਾਂ ਨੋਟਾਂ ਨੂੰ  ਪਈਆਂ | ਸੱਤਪਾਲ ਤੂਰ ਨੂੰ  ਕੁੱਲ 367 ਵੋਟਾਂ ਪਈਆਂ ਤੇ ਉਨਾਂ ਦੇ ਵਿਰੋਧੀ ਉਮੀਦਵਾਰ ਨੂੰ  225 ਵੋਟਾਂ ਪੋਲ ਹੋਈਆਂ | ਇਸ ਤਰਾਂ ਸੱਤਪਾਲ ਤੂਰ 142 ਵੋਟਾਂ ਨਾਲ ਜੈਤੂ ਰਹੇ | ਇਸ ਮੌਕੇ ਸਤਨਾਮ ਸਿੰਘ, ਸਨੀ, ਸ਼ੀਲਾ ਰਾਣੀ, ਰਜਿੰਦਰ ਕੁਮਾਰ, ਜਸਵਿੰਦਰ ਕੌਰ ਸਹੋਤਾ, ਕੁਲਦੀਪ ਕੌਰ ਤੇ ਦਿਲਬਾਗ ਸਿੰਘ ਵੀ ਪੰਚ ਚੁਣੇ ਗਏ | ਇਸ ਮੌਕੇ ਬੋਲਦਿਆਂ ਸਰਪੰਚ ਸਤਪਾਲ ਤੂਰ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਤੇ ਸਮੂਹ ਪੰਚਾਂ ਦੀ ਸਹਿਮਤੀ ਨਾਲ ਪਿੰਡ ਦੇ ਲੋੜੀਦੇਂ ਵਿਕਾਸ ਕਾਰਜਾਂ ਨੂੰ  ਸਰਕਾਰ ਦੀ ਸਹਾਇਤਾ ਨਾਲ ਪਹਿਲ ਦੇ ਆਧਾਰ ‘ਤੇ ਕਰਨਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀਏਪੀ ਖਾਦ ਦੀ ਘਾਟ ਤੇ ਮੰਡੀਆਂ ਵਿੱਚ ਝੋਨੇ ਨੂੰ ਲੈ ਕੇ ਕਿਸਾਨ ਹੋ ਰਹੇ ਹਨ ਖੱਜਲ ਖੁਆਰ :ਫੁਰਮਾਨ ਸਿੰਘ ਸੰਧੂ ਤੇ ਸੂਬੇਦਾਰ ਭੁਲੇਰੀਆ
Next articleਡਾ. ਬੀ. ਆਰ. ਅੰਬੇਡਕਰ ਸੋਸਾਇਟੀ ਆਰ ਸੀ ਐੱਫ ਵੱਲੋਂ ਸੈਦੋ ਭੁਲਾਣਾ ਦੇ ਨਵੇਂ ਸਰਪੰਚ ਰਾਜਦਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ