ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )– ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗਾਇਕ ਸਤਨਾਮ ਸਿੰਘ ਤੇ ਗਾਇਕਾ ਜਾਸਮੀਨ ਕੌਰ ਦੇ ਧਾਰਮਿਕ ਸਿੰਗਲ ਟ੍ਰੈਕ ‘‘ਲੈ ਚੱਲੇ ਜਾਲਮੋਂ ਵੇ’’ ਦਾ ਪੋਸਟਰ ਪ੍ਰੈਸ ਕਲੱਬ ਜਲੰਧਰ ਵਿਖੇ ਗਾਇਕਾ ਸੀਮਾ ਅਨਜਾਣ, ਯਾਦਵਿੰਦਰ ਸਿੰਘ ਐਕਸ ਚੈਅਰਮੈਨ ਮਿਲਕ ਫੈਡ , ਨੀਰਜ ਸ਼ਰਮਾ, ਵੀਡੀਓ ਡਾਇਰੈਕਟਰ ਬਾਬਾ ਕਮਲ, ਨਰਾਇਣ ਸਰਮਾ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ । ਗੱਲਬਾਤ ਕਰਦੇ ਗਾਇਕ ਸਤਨਾਮ ਸਿੰਘ ਮੱਥਰੇਵਾਲੀਆ ਤੇ ਜਾਸਮੀਨ ਕੌਰ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟ੍ਰੈਕ ਨੂੰ ਪੇਸਕਾਰ ਰਾਮ ਭੋਗਪੁਰੀਆ ਤੇ ਆਰ ਜੇ ਬੀਟਸ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ। ਜਿਸ ਦਾ ਮਿਊਜ਼ਕ ਨਰਾਇਣ ਸ਼ਰਮਾ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਨੂੰ ਲਿਖਿਆ ਹੈ ਖੁਦ ਗਾਇਕ ਸਤਨਾਮ ਸਿੰਘ ਮਥਰੇਵਾਲੀਆ ਨੇ । ਇਸ ਸਿੰਗਲ ਟਰੈਕ ਦੀ ਵੀਡਿਉ ਧਾਰਮਿਕ ਸਥਾਨਾਂ ਤੇ ਬਾਬਾ ਕਮਲ ਵਲੋਂ ਸ਼ੂਟ ਕੀਤੀ ਗਈ ਹੈ। ਯੂ ਟਿਊਬ ਦੇ ਨਾਲ-ਨਾਲ ਧਾਰਮਿਕ ਚੈਲਲਾਂ ਤੇ ਚੱਲ ਰਿਹਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj