ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਪਿੰਡ ਲੋਹਟ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਚੇਅਰਮੈਨ ਸਤਨਾਮ ਜਲਾਲਪੁਰ ਵਲੋ 1.50 ਲੱਖ ਰੁਪਏ ਦੀ ਗਰਾਂਟ ਸਮਸ਼ਾਨ ਘਾਟ ਦੀ ਉਸਾਰੀ ਦੇ ਲਈ ਦਿੱਤੇ ਗਏ। ਇਸ ਮੌਕੇ ਪਿੰਡ ਲੋਹਟ ਦੇ ਸਰਪੰਚ ਨਰਿੰਦਰਜੀਤ ਕੌਰ ਸੂਰੀ ਅਤੇ ਪੰਚ ਜਗਤਾਰ ਸਿੰਘ ਪੰਚ ਜਸਵੀਰ ਸਿੰਘ ਪੰਚ ਆਸ਼ਾ ਰਾਣੀ ਪੰਚ ਸਤਵਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਬਲੋਕ ਪ੍ਰਧਾਨ ਤੇ ਪੰਚ ਗੁਰਮੁਖ ਸਿੰਘ ਤੇ ਨੰਬਰਦਾਰ ਹਜ਼ਾਰਾ ਸਿੰਘ ਮੇਜਰ ਸਿੰਘ ਤੇ ਅਮਨ ਲੋਹਟ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਤੇ ਹੋਰ ਪਿੰਡ ਲੋਹਟ ਦੇ ਮੋਹਤਵਾਰ ਇਸ ਮੌਕੇ ਤੇ ਹਾਜ਼ਰ ਰਹੇ ਅੱਜ ਪਿੰਡ ਲੋਹਟ ਦੀ ਪੰਚਾਇਤ ਵਲੋਂ ਸਤਨਾਮ ਜਲਾਲਪੁਰ ਨੂੰ ਪਿੰਡ ਦੀ ਹੋਰ ਰਹਿੰਦੇ ਕੰਮਾਂ ਨੂੰ ਜਲਦ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ ਤੇ ਸਤਨਾਮ ਜਲਾਲਪੁਰ ਨੇ ਵੀ ਭਰੋਸਾ ਦਿੱਤਾ ਕਿ ਜਲਦ ਹੀ ਰਹਿੰਦੇ ਵਿਕਾਸ ਕਾਰਜਾਂ ਦੇ ਕੰਮ ਨੂੰ ਸ਼ੁਰੂ ਕਰਵਾਏ ਜਾਣਗੇ ਪਿੰਡ ਲੋਹਟ ਦੀ ਪੰਚਾਇਤ ਅਤੇ ਪੂਰੇ ਪਿੰਡ ਵਲੋਂ ਸਤਨਾਮ ਜਲਾਲਪੁਰ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



