HOME *ਸਤਨਾਮ ਜਲਾਲਪੁਰ ਚੇਅਰਮੈਨ ਤੇ ਡਾ. ਇਸ਼ਾਂਕ ਚੱਬੇਵਾਲ ਵਿਧਾਇਕ ਨੇ ਤਰਨ ਤਾਰਨ...

*ਸਤਨਾਮ ਜਲਾਲਪੁਰ ਚੇਅਰਮੈਨ ਤੇ ਡਾ. ਇਸ਼ਾਂਕ ਚੱਬੇਵਾਲ ਵਿਧਾਇਕ ਨੇ ਤਰਨ ਤਾਰਨ ਇਲੈਕਸ਼ਨ ਵਿੱਚ ਕੀਤਾ ਡੋਰ ਟੂ ਡੋਰ ਕੰਪੇਨ*

1

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਸਿੰਘ ਕਲੇਰ ) ਪੰਜਾਬ ਦੇ ਤਰਨਤਾਰਨ ਵਿਧਾਨ ਸਭਾ ਹਲਕਾ ਵਿੱਚ ਚੋਣ ਸਰਗਰਮੀਆਂ ਸ਼ਿਖਰਾਂ ਤੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੋ ਤਰਨਤਾਰਨ ਤੋਂ ਚੁਣਾਬ ਮੈਦਾਨ ਵਿੱਚ ਖੜੇ ਹਨ ।ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ.ਇਸ਼ਾਂਕ ਚੱਬੇਵਾਲ ਦੀ ਟੀਮ ਤੇ ਸਤਨਾਮ ਜਲਾਲ‌ਪੁਰ ਹਲਕੇ  ਚ ਡੋਰ ਟੂ ਡੋਰ ਮੁਹਿੰਮ ਚਲਾਉਣ ਲਈ ਤਰਨਤਾਰਨ ਪੁਹੰਚੇ ਹੋਏ ਹਨ । ਸਤਨਾਮ ਜਲਾਲਪੁਰ ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੀ ਟੀਮ ਅਤੇ ਐਮਐਲਏ ਡਾ. ਇਸ਼ਾਂਕ ਕੁਮਾਰ, ਹਲਕਾ ਚੱਬੇਵਾਲ ਦੀ ਟੀਮ ਨਾਲ ਡੋਰ ਟੂ ਡੋਰ ਕੰਪੇਨ ਬੜੇ ਹੀ ਜੋਸ਼ੋਖ਼ਰੋਸ਼ ਨਾਲ ਪਿੰਡ ਝਮਕੇਕਲਾਂ ਵਿੱਚ ਆਰੰਭ ਕੀਤਾ। ਉਹਨਾਂ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਬਾਰੇ ਦੱਸਿਆ ਅਤੇ ਬੇਨਤੀ ਕੀਤੀ ਕਿ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਹੀ ਨੇਪਰੇ ਚਾੜੇ ਜਾਣਗੇ। ਪਿੰਡ ਵਾਸੀਆਂ ਨੇ ਖੁੱਲੇ ਦਿਲ ਨਾਲ ਆਮ ਆਦਮੀ ਪਾਰਟੀ ਦੀ ਟੀਮ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਤਾਉਣਗੇ।ਤਰਨਤਾਰਨ ਦੀ ਜ਼ਿਮਨੀ ਚੋਣ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਬਹੁਤ ਵੱਡੇ ਫਰਕ ਨਾਲ ਜਿਤਾ ਕੇ ਭਗਵੰਤ ਮਾਨ ਮੁੱਖ ਮੰਤਰੀ ਦੀ ਝੋਲੀ ਪਾਉਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੈਨੇਡਾ ਟੈਬਲਾਈਡ ਮੈਗਜ਼ੀਨ ਦਾ ਦਿਵਾਲੀ ਵਿਸ਼ੇਸ਼ ਅੰਕ ਰੀਲੀਜ ਕਈ ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
Next articleLamrin Tech Skills University Organized Career Guidance and Counselling Meet.