ਰੱਜਿਓ ਨੂੰ ਰਜਾਉਦਾ

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ)

ਰੱਜਿਓ ਨੂੰ ਰਜਾਉਂਦਾ ਹਰ ਕੋਈ ਮੈਂ ਦੇਖਿਆ,
ਭੁੱਖੇ ਨੂੰ ਟੁੱਕ ਪੁੱਛਦਾ ਕੋਈ ਕੋਈ ।
ਢੱਕਿਓ ਨੂੰ ਹਰ ਕੋਈ ਢੱਕਦਾ ਮੈਂ ਦੇਖਿਆ,
ਨੰਗੇ ਨੂੰ ਢੱਕਦਾ ਕੋਈ ਕੋਈ।
ਚੱਲਦੇ ਨਾਲ ਹਰ ਕੋਈ ਚੱਲਦਾ ਮੈਂ ਦੇਖਿਆ,
ਡਿੱਗੇ ਨੂੰ ਉੱਠਾ ਕੇ ਨਾਲ ਚੱਲਦਾ ਕੋਈ ਕੋਈ।
ਮਦੱਦ ਲਈ ਹਰ ਕੋਈ ਪੁੱਛਦਾ ਮੈਂ ਦੇਖਿਆ,
ਵੱਕਤ ਪੈਣ ਤੇ ਮਦੱਦ ਕਰੇ ਕੋਈ ਕੋਈ।
ਮੈਫਿਲ ਵਿੱਚ ਤੇਰੀਆਂ ਮੇਰੀਆਂ ਗੱਲਾਂ ਕਰਦੇ ਮੈਂ ਦੇਖਿਆ,
ਗੱਲ ਆਪਣੇ ਢਿੱਡ ਦੀ ਕਰਦਾ ਕੋਈ ਕੋਈ।
ਖੁਸ਼ੀ ਵਿੱਚ ਢੋਲ ਵੱਜਦੇ, ਪਟਾਖੇ ਚੱਲਦੇ ਮੈਂ ਦੇਖਿਆ,
ਕਿਸੇ ਦੀ ਗਮੀ ਵਿੱਚ ਆਪਣੀ ਖੁਸ਼ੀ ਕੁਰਬਾਨ ਕਰਦਾ ਕੋਈ।
ਵੋਟਾਂ ਲੈਣ ਲਈ ਵਾਦੇ ਕਰਦੇ ਬਹੁਤਤਿਆਂ ਨੂੰ ਮੈਂ ਦੇਖਿਆ,
ਬਾਦ ਵਿੱਚ ਵਾਦੇ ਪੂਰੇ ਕਰਦਾ ਲੀਡਰ ਕੋਈ ਕੋਈ।
ਕੁਦਰਿਤ ਨਾਲ ਖਿਲਵਾੜ੍ਹ ਕਰਦੇ ਬਹੁਤਿਆਂ ਨੂੰ ਮੈਂ ਦੇਖਿਆ,
ਕੁਦਰਤੀ ਸੋਮਿਆਂ ਨੂੰ ਬਚਾਓਂਦਾ ਕੋਈ ਕੋਈ।
ਹਰੀ * ਦੁਨੀਆਂ ਵਿੱਚ ਲੈਣ ਦੇਣ ਤਾਂ ਬਹੁਤ ਮੈਂ ਦੇਖਿਆ,
ਜਿਦਾਂ ਲਏ ਉਦਾਂ ਮੋੜ੍ਹਦਾ ਕੋਈ ਕੋਈ।

ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.

Previous articleਗੁਰੂ ਰਵਿਦਾਸ ਮਹਾਰਾਜ ਜੀ ਇੱਕ ਕ੍ਰਾਂਤੀਕਾਰੀ ਗੁਰੂ ਹੋਏ ਹਨ –ਜੱਸ ਭੱਟੀ
Next articleਸਾਹਿਬ ਕਾਂਸ਼ੀ ਰਾਮ ਜੀ ਦੇ ਬੁੱਤ ਨੂੰ ਨਵਿਆਉਣ ਸਬੰਧੀ ਮੀਟਿੰਗ ਖੁਆਸਪੁਰੇ ਵਿਖੇ ਮਿਤੀ 15 ਫਰਵਰੀ ਦਿਨ ਸ਼ਨੀਵਾਰ ਨੂੰ ਹੋਵੇਗੀ