HOME ਸਤਿਗੁਰੂ ਸੰਤ ਨਿਰੰਜਨ ਦਾਸ ਜੀ ਸਾਡੇ ਸਾਰਿਆਂ ਦੇ ਆਦਰਸ਼ ਹਨ : ਢੋਸੀਵਾਲ

ਸਤਿਗੁਰੂ ਸੰਤ ਨਿਰੰਜਨ ਦਾਸ ਜੀ ਸਾਡੇ ਸਾਰਿਆਂ ਦੇ ਆਦਰਸ਼ ਹਨ : ਢੋਸੀਵਾਲ

1
ਫੋਟੋ ਕੈਪਸ਼ਨ : ਮੀਟਿੰਗ ਦੌਰਾਨ ਟਰੱਸਟ ਚੇਅਰਮੈਨ ਢੋਸੀਵਾਲ, ਜਿਲ੍ਹਾ ਪ੍ਰਧਾਨ ਭਾਰਤੀ ਅਤੇ ਮੌਜੂਦ ਹੋਰ ਮੈਂਬਰ।

ਸ੍ਰੀ ਮੁਕਤਸਰ   (ਸਮਾਜ ਵੀਕਲੀ)   (ਸਾਹਿਬ ਸ਼ਿਵਨਾਥ) ਵਿਸ਼ਵ ਪ੍ਰਸਿੱਧ ਅਧਿਆਤਮਕ ਆਸਥਾ ਦੇ ਕੇਂਦਰ ਡੇਰਾ ਸੱਚ ਖੰਡ ਬੱਲਾਂ (ਜਲੰਧਰ) ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਆਪਣਾ ਸਾਰਾ ਜੀਵਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਚਾਰਨ ਅਤੇ ਪ੍ਰਸਾਰਨ ਲਈ ਸਮਰਪਿਤ ਕੀਤਾ ਹੋਇਆ ਹੈ। ਇਨ੍ਹਾਂ ਦੀ ਅਗਵਾਈ ਹੇਠ ਰਵਿਦਾਸੀਆ ਧਰਮ ਨੇ ਸਮੁੱਚੇ ਸੰਸਾਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਡੇਰਾ ਸੱਚ ਖੰਡ ਬੱਲਾਂ ਅਧਿਆਤਮਕ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਵਡਮੁੱਲਾ ਯੋਗਦਾਨ ਪਾਉਂਦਾ ਹੈ। ਡੇਰੇ ਵੱਲੋਂ ਕਈ ਹਸਪਤਾਲ ਅਤੇ ਸਕੂਲ ਚਲਾ ਕੇ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ। ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਸਮਾਜ ਨੂੰ ਬੇ-ਮਿਸਾਲ ਦੇਣ ਸਦਕਾ ਭਾਰਤ ਸਰਕਾਰ ਨੇ ਇਨ੍ਹਾਂ ਨੂੰ ‘ਪਦਮ ਸ੍ਰੀ’ ਦੇ ਮਾਣਮੱਤੇ ਨਾਗਰਿਕ ਅਵਾਰਡ ਨਾਲ ਨਿਵਾਜਿਆ ਹੈ। ਸੰਤਾਂ ਨੂੰ ਇਹ ਅਵਾਰਡ ਮਿਲਣ ’ਤੇ ਸਮੁੱਚੇ ਸਮਾਜ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜਿਲ੍ਹਾ ਇਕਾਈ ਵੱਲੋਂ ਅੱਜ ਸਥਾਨਕ ਜੈਸਮੀਨ ਹੋਟਲ ਵਿਖੇ ਸੰਸਥਾ ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਅਤੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਸਾਂਝੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਟਰੱਸਟ ਦੇ ਜਿਲ੍ਹਾ ਚੇਅਰਮੈਨ ਪ੍ਰਿੰ. ਕ੍ਰਿਸ਼ਨ ਲਾਲ ਬਕੌਲੀਆ, ਉਪ ਪ੍ਰਧਾਨ ਮਨਜੀਤ ਖਿੱਚੀ, ਸਮੇਤ ਸੀਨੀਅਰ ਮੈਂਬਰ ਸ੍ਰੀ ਅਤੇ ਗੋਬਿੰਦ ਕੁਮਾਰ ,ਡਾ: ਸੋਹਨ ਲਾਲ,ਡਾ: ਹਰਪਾਲ ਸਿੰਘ,ਜੀਤ ਸਿੰਘ ਸੰਧੂ, ਸ਼ਿਵ ਨਾਥ ਦਰਦੀ, ਡੀ.ਐੱਸ.ਪੀ. ਸਰਬਰਿੰਦਰ ਸਿੰਘ ਬੇਦੀ, ਐਡਵੋਕੇਟ ਪ੍ਰਦੀਪ ਸਿੰਘ ਅਟਵਾਲ, ਰਣਜੀਤ ਸਿੰਘ , ਕਾਮਰੇਡ ਵੀਰ ਸਿੰਘ,ਬਲਕਾਰ ਸਿੰਘ ਸਹੋਤਾ,ਸ਼ਾਂਤੀ ਦੇਵੀ ਸੁਪਰਡੈਂਟ ਗ੍ਰੇਡ-1,ਪ੍ਰੇਮ ਲਤਾ ਖਿੱਚੀ,ਮਮਤਾ,ਰੁਬਾਇਤ,ਕੀਰਤ ਕੁਮਾਰ ਅਤੇ ਨਰਿੰਦਰ ਕਾਕਾ ਆਦਿ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਪਦਮ ਸ੍ਰੀ ਦਾ ਅਵਾਰਡ ਮਿਲਣ ’ਤੇ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੂੰ ਵਧਾਈ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਢੋਸੀਵਾਲ ਨੇ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਸਮੁੱਚੇ ਸਮਾਜ ਦੇ ਮਾਰਗ ਦਰਸ਼ਕ ਅਤੇ ਆਦਰਸ਼ ਹਨ। ਉਹ ਸਮਾਜਿਕ ਬਰਾਬਰੀ, ਆਪਸੀ ਪ੍ਰੇਮ, ਭਾਈਚਾਰੇ ਅਤੇ ਮਿਲਵਰਤਨ ਦੇ ਅਲੰਬਰਦਾਰ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਪ੍ਰਧਾਨ ਸ੍ਰੀ ਭਾਰਤੀ ਨੇ ਕਿਹਾ ਕਿ ਸੰਤਾਂ ਨੂੰ ਪਦਮ ਸ੍ਰੀ ਦਾ ਅਵਾਰਡ ਮਿਲਣਾ ਸਾਡੇ ਸਾਰਿਆਂ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਮੀਟਿੰਗ ਦੌਰਾਨ ਹੋਰਨਾਂ ਬੁਲਾਰਿਆਂ ਨੇ ਵੀ ਉਕਤ ਅਵਾਰਡ ਮਿਲਣ ’ਤੇ ਸੰਤਾ ਨਿਰੰਜਨ ਦਾਸ ਜੀ ਮਹਾਰਾਜ ਨੂੰ ਵਧਾਈ ਦਿੱਤੀ। ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਦਾ ਪਵਿੱਤਰ ਸਰੂਪ ਸੁਸ਼ੋਭਿਤ ਸੀ, ਜਿਸਨੂੰ ਮੌਜੂਦ ਸਾਰੇ ਮੈਂਬਰਾਂ ਨੇ ਸੀਸ ਝੁਕਾ ਕੇ ਸਿਜਦਾ ਕੀਤਾ ਅਤੇ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋ “ ਸਿਰਜਨਾ ਦੇ ਆਰ ਪਾਰ “ ਪ੍ਰੋਗਰਾਮ ਵਿੱਚ ਸਰਹੱਦਾਂ ਤੋਂ ਪਾਰ ਪੰਜਾਬੀ ਭਾਸ਼ਾ ਦੀ ਸਾਂਝ: ਡਾ. ਕਲਿਆਣ ਸਿੰਘ ਕਲਿਆਣ ਜੀ ਨਾਲ
Next articleਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਜਾਵੇ- ਕੋਟਲੀ