ਹੁਸ਼ਿਆਰਪੁਰ/ ਭਰੋਂਮਜਾਰਾ (ਸਮਾਜ ਵੀਕਲੀ) (ਤਰਸੇਮ ਦੀਵਾਨਾ )– ਡੇਰਾ108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ 7 ਫਰਵਰੀ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ ! ਇਸ ਸਬੰਧੀ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਸੰਤ ਡਾ. ਲਛਮਣ ਦਾਸ ਭਰੋਮਜਾਰਾ ਅਤੇ ਸੰਗਤਾਂ ਨੇ ਪੋਸਟਰ ਜਾਰੀ ਕੀਤਾ ਅਤੇ ਸੰਤਾਂ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ 6 ਫਰਵਰੀ ਨੂੰ ਆਰੰਭ ਹੋਣਗੇ,7 ਫਰਵਰੀਨੂੰ ਸ੍ਰੀ ਨਿਸ਼ਾਨ ਸਾਹਿਬ ਸਜਾਏ ਜਾਣਗੇ ਉਪਰੰਤ ਮਹਾਨ ਨਗਰ ਕੀਰਤਨ ਡੇਰਾ ਭਰੋਮਜਾਰਾ ਤੋਂ ਆਰੰਭ ਹੋ ਕੇ ਪਿੰਡ ਭਰੋਮਜਾਰਾ, ਸਰਹਾਲਾ, ਚੱਕ ਮਾਈਦਾਸ, ਚੱਕ ਗੁਰੂ, ਤਲਵੰਡੀ ਜੱਟਾਂ, ਚੱਕਰਾਣੂੰ, ਭਰੋਮਜਾਰਾ ਤੋਂ ਹੁੰਦਾ ਹੋਇਆ ਡੇਰੇ ਵਿਖੇ ਸੰਪਨ ਹੋਵੇਗਾ ਅਤੇ 8 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਅਤੇ ਹੋਰ ਧਾਰਮਿਕ ਸੰਪਰਦਾਵਾਂ ਦੇ ਮਹਾਂਪੁਰਸ਼ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਮੂਲੀਅਤ ਕਰਨਗੇ । ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ, ਡਾ. ਸੰਤ ਲਛਮਣ ਦਾਸ, ਬਾਬਾ ਹਰਜਿੰਦਰ ਪਾਲ, ਬੁੱਧ ਪ੍ਰਕਾਸ਼,ਏ.ਐਸ ਆਈ ਸੁਰਿੰਦਰ ਪਾਲ, ਸੁਖਦੇਵ ਕੁਮਾਰ, ਨਿਕਲਸ ਜੱਖੂ, ਕਰਮ ਵੀਰ ਫਗਵਾੜਾ, ਕੇ.ਕੇ ਪਾਲ ਵੜਿੰਗ, ਸ਼ਾਮ ਸੁੰਦਰ, ਬਿਹਾਰੀ ਲਾਲ ਨੰਗਲ ਭਾਖੜਾ, ਐਸ.ਡੀ.ਓ ਸੋਮ ਨਾਥ ਗੜ੍ਹਸ਼ੰਕਰ,ਲੈਕ: ਰਾਮ ਲੁਭਾਇਆ ਕਲਸੀ, ਬਲਵੰਤ ਰਾਏ ਵੜਿੰਗ ਜਲੰਧਰ, ਸਰੋਜ ਕੁਮਾਰ ਵੜਿੰਗ ਹਰਕੇਸ਼ ਜਲੰਧਰ , ਗਿਆਨ ਚੰਦ ਸੀਮਾ, ਦਵਿੰਦਰ ਕੁਮਾਰ ਸੀਮਾ, ਯਸ਼ਪਾਲ ਗੜਸ਼ੰਕਰ, ਕਾਕਾ ਪ੍ਰਧਾਨ ਵੜਿੰਗ, ਪਰਮਜੀਤ ਪੰਮਾ, ਬੀਬੀ ਬਲਵਿੰਦਰ ਕੌਰ, ਬੀਬੀ ਰਾਮੇਸ਼ਵਰ ਕੌਰ, ਬੀਬੀ ਵਿਦਿਆ ਦੇਵੀ ਨੰਗਲ, ਸੁਰਿੰਦਰ ਕੌਰ ,ਮਹਿੰਦਰ ਕੌਰ, ਸੁਰਜੀਤ ਕੌਰ, ਦੀਪਾ ਭਰੋਮਜਾਰਾ, ਚਰਨਜੀਤ ਨਵਾਂਸ਼ਹਿਰ, ਆਦਿ ਸੰਗਤਾਂ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



