ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਧੰਨ-ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਕੇ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਪਹਿਲਾ ਕ੍ਰਾਂਤੀਕਾਰੀ ਜਾਗ੍ਰਿਤੀ ਸੰਮੇਲਨ ਵਿਰਾਸਤ ਵਿੱਲਾ ਪੱਲੀ ਉੱਚੀ ਵਿਖੇ ਕਰਵਾਇਆ ਗਿਆ ਇਸ ਸੰਮੇਲਨ ਦੇ ਮੁੱਖ ਮਹਿਮਾਨ ਡਾ.ਅਵਤਾਰ ਸਿੰਘ ਕਰੀਮਪੁਰੀ ਸਾਹਿਬ ਪ੍ਰਧਾਨ ਬਸਪਾ ਪੰਜਾਬ, ਡਾ.ਨਛੱਤਰ ਪਾਲ MLA ਸਾਹਿਬ ਨਵਾਂਸ਼ਹਿਰ ਅਤੇ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਨਚਾਰਜ ਸ੍ਰੀ ਪਰਵੀਨ ਬੰਗਾ ਜੀ ਨੇ ਵਿਸ਼ੇਸ਼ ਸ਼ਿਰਕਤ ਕੀਤੀ ਇਸ ਮੌਕੇ ਲੰਮੇ ਸਮੇਂ ਤੋਂ ਰਹਿਬਰਾਂ ਦੇ ਮਿਸ਼ਨ ਤੇ ਆਪਣੀ ਅਵਾਜ਼/ਗੀਤਾਂ ਰਾਹੀ ਸੰਗੀਤ ਦੇ ਨਾਲ ਯੋਗਦਾਨ ਪਾਉਣ ਵਾਲੇ ਕਲਾਕਾਰਾਂ,ਗੀਤਕਾਰਾਂ,ਸੰਗੀਤਕਾਰਾਂ ਤੇ ਵੀਡੀਓ ਡਾਇਰੈਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿੰਨਾਂ ਵਿੱਚ ਮਿਸ਼ਨਰੀ ਗਾਇਕ ਰੂਪ ਲਾਲ ਧੀਰ,ਐਸ.ਐਸ.ਅਜਾਦ,ਹਰਨਾਮ ਸਿੰਘ ਬਹਿਲਪੁਰੀ,ਮਿਸ਼ਨਰੀ ਗੀਤਕਾਰ ਸੱਤਪਾਲ ਸਾਹਲੋਂ ਮਿਸ਼ਨਰੀ ਗਾਇਕਾ ਰਜਨੀ ਠੱਕਰਵਾਲ,ਪ੍ਰਸਿੱਧ ਗਾਇਕ ਰਮੇਸ਼ ਚੌਹਾਨ,ਵੀਡੀਓ ਡਾਇਰੈਕਟਰ ਬਾਬਾ ਕਮਲ,ਮਿਊਜ਼ਿਕ ਡਾਇਰੈਕਟਰ ਸ੍ਰੀ ਬੀ.ਆਰ.ਡਿਮਾਣਾ ਅਤੇ ਪ੍ਰਸਿੱਧ ਗੀਤਕਾਰ ਦੀਪ ਅਲਾਚੌਰੀਆ,ਬਲਵੀਰ ਸਿੰਘ ਪੱਲੀ ਉੱਚੀ ਜੀ ਦੇ ਵਿਸ਼ੇਸ਼ ਸਨਮਾਨ ਕੀਤੇ ਗਏ। ਇਹ ਕਰਾਤੀਕਾਰੀ ਸੰਮੇਲਨ ਛੇ ਘੰਟੇ ਤੱਕ ਚੱਲਿਆ ਜਿਸ ਵਿੱਚ ਵੱਖ-ਵੱਖ ਕਲਾਕਾਰਾਂ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਤੇ ਡਾ.ਬੀ.ਆਰ. ਅੰਬੇਡਕਰ ਸਾਹਿਬ ਜੀ ਦੇ ਕ੍ਰਾਂਤੀਕਾਰੀ ਗੀਤ ਗਾਕੇ ਹਾਜ਼ਰੀਆਂ ਲਗਾਈਆਂ
ਜਿੰਨਾਂ ਵਿੱਚ ਹਾਜ਼ਰ ਸਨ ਨਿੰਰਮਲ ਨਿੰਮਾ,ਦਵਿੰਦਰ ਰੂਹੀ,ਹਰਦੇਵ ਚਾਹਲ,ਮੋਹਣ ਮਾਹੀ,ਕਲੇਰ ਕੁਲਵੰਤ,ਹਰਦੀਪ ਬੱਲ,ਲਵਪ੍ਰੀਤ ਲਵ,ਲੱਕੀ ਹਿਆਲਾ,ਰਾਣੀ ਅਰਮਾਨ,ਜੈਸਮੀਨ ਕੌਰ,ਸੁਨੈਨਾ ਨੂਰ,ਸਰਬਜੀਤ ਸਰਬ,ਧਰਮਵੀਰ ਪ੍ਰਦੇਸ਼ੀ,ਜੱਸੀ ਨਿਗਾਹ,ਬੀ.ਮਾਹੀ,ਕ੍ਰਿਸ਼ਨ ਹੀਓ,ਦਵਿੰਦਰ ਬੀਸਲਾ,ਮੋਨੂੰ ਮਹਿਤਾਬ,ਸਤਨਾਮ ਸੂਰਮਾ,ਰੀਟਾ ਸਿੱਧੂ,ਰੇਖਾ ਚੌਹਾਨ,ਲੱਕੀ ਮਹਿਰਾ ਬੰਗਾ ਸ਼ਿੰਕਦਰ ਸ਼ੀਹਮਾਰ,ਰਾਜ ਭੁਪਿੰਦਰ,ਬਲਕਾਰ ਸਿੰਘ ਬੱਸੀ ਅਤੇ ਹਰਮਨ ਜੀ ਇਹ ਕ੍ਰਾਂਤੀਕਾਰੀ ਜਾਗ੍ਰਿਤੀ ਸੰਮੇਲਨ ਸੰਸਥਾ ਦੇ ਪ੍ਰਧਾਨ ਸ੍ਰੀ ਰਾਜ ਦਦਰਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਸਟੇਜ ਸਕੱਤਰ ਦੀ ਡਿਊਟੀ ਜਰਨਲ ਸਕੱਤਰ ਮਾਃਮੱਖਣ ਬਖਲੌਰ ਤੇ ਖ਼ਜ਼ਾਨਚੀ ਜਗਦੀਸ਼ ਜਾਡਲਾ ਜੀ ਨੇ ਨਿਭਾਈ ਸੰਸਥਾ ਦੇ ਵਾਇਸ ਪ੍ਰਧਾਨ ਵਿਜੇ ਗੁਣਾਚੌਰ,ਸਕੱਤਰ ਹਰਦੀਪ ਦੀਪਾ,ਸਕੱਤਰ ਰਾਜ ਮਨਰਾਜ,ਪ੍ਰਿੰਸ ਸਕੱਤਰ ਸੋਨੀ ਸਰੋਆ,ਮੁੱਖ ਸਲਾਹਕਾਰ ਰਾਮ ਮੌਜੀ,ਮੁੱਖ ਸਲਾਹਕਾਰ ਜੈਪਾਲ ਸੁੰਡਾ ਜੀ,ਗਾਇਕ ਆਰ.ਜੋਗੀ,ਸਕੱਤਰ ਰਵਿਜੈ ਜਾਡਲਾ,ਰਾਜੂ ਉਂਆਣ ਬਹਿਰਾਮ,ਲੱਖਾ ਭੱਰੋਮਜਾਰਾ,ਦਲਜੀਤ ਬਾਲੀ,ਪਵਨ ਬੀਸਲਾ,ਅਸ਼ੋਕ ਕੁਮਾਰ ਸਰਪੰਚ ਖੋਥੜਾ,ਵਿਜੇ ਮਜਾਰੀ,ਰਵਿੰਦਰ ਮਹਿਮੀ,ਸ੍ਰੀ ਗੁਰਬਖਸ਼ ਸਰੋਆ,ਧਰਮਵੀਰ ਏ.ਜੇ.ਫਿਲਮ,ਨਰਿੰਦਰ ਕਰਿਆਮ,ਕੇਬੀ ਕਮਲ ਤੇ ਕਮਲ ਪ੍ਰਿਸ ਵੱਲੋਂ ਆਏ ਹੋਏ ਕਲਾਕਾਰਾਂ ਨੂੰ ਸਰੋਪੇ ਦੇਕੇ ਸਨਮਾਨ ਕੀਤਾ ਗਿਆ ਗਾਇਕ ਤੇ ਪ੍ਰਧਾਨ ਸ੍ਰੀ ਰਾਜ ਦਦਰਾਲ ਜੀ ਨੇ ਪਰਮੋਟਰ ਬਿੱਲ ਬਸਰਾ ਕਨੇਡਾ,ਪ੍ਰਸਿੱਧ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ,ਪ੍ਰੋਡਿਊਸਰ ਧੰਨਪੱਤ ਰਾਏ USA,ਅਮਰਜੀਤ ਭਾਟੀਆ ਕਨੇਡਾ,ਰਾਜੂ ਜੱਸੀ ਕਨੇਡਾ,ਮੋਹਣ ਬੈਂਸ ਕਨੇਡਾ,ਅਸ਼ੋਕ ਨੌਰਥ ਕਨੇਡਾ,ਧਰਮਪਾਲ ਕਲੇਰ ਜਰਮਨ,ਗੀਤਕਾਰ ਅਸ਼ੋਕ ਸੂੰਢ,ਰਵੀ ਪ੍ਰਵਾਗਾ ਕਨੇਡਾ,ਅਜੇ ਸਰਬ ਗਾਟ USA,ਗੀਤਕਾਰ ਸੰਦੀਪ ਗਰਚਾ ਕਨੇਡਾ,ਗੀਤਕਾਰ ਬਲਵੀਰ ਮੰਡ,ਵਿੱਕੀ ਮੋਰਾਵਾਲੀਆ ਕਨੇਡਾ,ਜਸਵੀਰ ਸੌਧੀ UK,ਨਰੇਸ਼ ਬਾਲੀ ਇੱਟਲੀ,ਸੁਰਿੰਦਰ ਉਂਆਣ ਕਨੇਡਾ,ਗਾਇਕ ਸੁਰਿੰਦਰ ਥਾਦੀ ਕਨੇਡਾ,ਕੁਲਦੀਪ ਸਿੰਘ USA,ਗੀਤਕਾਰ ਪੰਮਾ ਬਖਲੌਰੀਆ ਅਤੇ ਆਰ.ਡੀ.ਸਾਗਰ ਐਨ.ਆਰ.ਆਈ ਸਹਿਯੋਗੀਆਂ ਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj