ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਤੇ ਗਾਇਕ ਅਤੇ ਗੀਤਕਾਰ ਮੂਰਤੀ ਸੁਰੀਲਾ ਅਤੇ ਅਮਰੀਕ ਮਾਇਕਲ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਸਮੇਂ ਤੇ ਬਹੁਤ ਹੀ ਖੂਬਸੂਰਤ ਧਾਰਮਿਕ ਟਰੈਕ ਸਭ ਸੰਗਤਾਂ ਦੀ ਝੋਲੀ ਵਿਚ ਪਾਉਣਗੇ ਗਾਇਕ ਅਤੇ ਗੀਤਕਾਰ ਮੂਰਤੀ ਸੁਰੀਲਾ। ਧਾਰਮਿਕ ਟਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਬਹੁਤ ਖੂਬਸੂਰਤ ਇਹ ਸ਼ਬਦ ਸਾਂਝੀ ਵਾਰਤਾ ਨੂੰ ਸੰਦੇਸ਼ ਦੇਣ ਲਈ ਰਿਲੀਜ਼ ਕਰਾਂਗੇ। ਇਹ ਟਰੈਕ ਅਨੁਰਾਗ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਏਗਾ ਅਤੇ ਹੋਰ ਅਲਗ ਅਲਗ ਸ਼ੋਸ਼ਲ ਮੀਡੀਆ ਸਾਈਟਾਂ ਤੇ ਦੇਖਣ ਤੇ ਸੁਣਨ ਨੂੰ ਮਿਲੇਗਾ। ਇਸ ਟਰੈਕ ਨੂੰ ਗਾਇਆ ਅਤੇ ਲਿਖਿਆ ਮੂਰਤੀ ਸੁਰੀਲਾ ਨੇ । ਮੁੱਢਲੀ ਗਾਇਕੀ ਦੀ ਸਿੱਖਿਆ ਲਈ ਉਸਤਾਦ ਜਨਾਬ ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਜੀ ਤੋਂ ਇਹ ਸ਼ਬਦ ਡਬ ਕੀਤਾ ਗਿਆ ਸੁਪਰ ਸੋਨਿਕ ਸਟੂਡੀਓ ਵਿਖੇ ਜਤਿੰਦਰ ਸਿੰਘ ਜੀ ਵਲੋਂ ਅਤੇ ਸੰਗੀਤ ਤਿਆਰ ਕੀਤਾ ਹਰਿ ਅਮਿਤ ਵਲੋਂ। ਮਿਕਸ ਮਾਸਟਰਿੰਗ ਕੀਤੀ ਗਈ ਸਾਹਿਲ ਚੌਹਾਨ ਅਤੇ ਰਵੀ ਚੌਹਾਨ ਵਲੋਂ। ਕੈਮਰਾ ਚਲਾਇਆ ਗਿਆ ਮਨੀਸ਼ ਅੰਗੁਰਾਲ ਵਲੋਂ ਅਤੇ ਐਡਿਟ ਕੀਤਾ ਗਿਆ ਮੋਹਿਤ ਵਰਮਾ ਵਲੋ। ਸ਼ਬਦ ਦਾ ਪੋਸਟਰ ਤਿਆਰ ਕੀਤਾ ਗਿਆ ਜੱਸੀ ਆਰਟਸ ਵਲੋਂ। ਇਹ ਧਾਰਮਿਕ ਸਬਦ ਦੇ ਨਿਰਮਾਤਾ ਪੂਜਾ ਸੱਭਰਵਾਲ ਹਨ। ਸਭ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਸਾਰੇ ਮੈਬਰਾਂ ਵਲੋਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਤਿਕਾਰ
Next articleਧੜੱਲੇ ਨਾਲ ਵਿੱਕ ਰਹੀ ਚਾਈਨਾ ਡੋਰ