HOME ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਯੰਗ ਖਾਲਸਾ ਗਰੁੱਪ ਦਾ ਸਨਮਾਨ...

ਸਤਿਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਯੰਗ ਖਾਲਸਾ ਗਰੁੱਪ ਦਾ ਸਨਮਾਨ ਕੀਤਾ ਗਿਆ

1

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸਤਿਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੁਦੁਆਰਾ ਗੋਬਿੰਦਸਰ ਸਾਹਿਬ ਫਤਹਿਗੜ੍ਹ ਹੁਸ਼ਿਆਰਪੁਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਸੰਗਤ ਵੱਲੋਂ ਕੀਤੇ ਗਏ। ਜਿਸ ਉਪਰੰਤ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾ ਵਲੋਂ ਗੁਰੂ ਰਵਿਦਾਸ ਜੀ ਦੀ ਸਿੱਖਿਆਵਾਂ ਅਤੇ ਇਤਿਹਾਸ ਸਰਵਣ ਕਰਵਾਇਆ ਗਿਆ ਉਪਰੰਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਵੱਲੋਂ ਯੰਗ ਖਾਲਸਾ ਗਰੁੱਪ ਵੱਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਯੰਗ ਖਾਲ਼ਸਾ ਗਰੁੱਪ ਦੇ ਮੈਂਬਰਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਘੇ ਸਮਾਜ ਸੇਵਕ ਸ. ਵਰਿੰਦਰ ਸਿੰਘ ਪਰਹਾਰ ਦਾ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਸੰਸਥਾ ਦੇ ਪ੍ਰਧਾਨ ਸ. ਜਗਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਯੰਗ ਖ਼ਾਲਸਾ ਗਰੁੱਪ ਦੀ ਟੀਮ ਵੱਲੋ ਪਿੱਛਲੇ ਕਈ ਸਾਲਾਂ ਤੋਂ ਲਗਾਤਾਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿਚ ਮੈਡੀਕਲ ਕੈਂਪ ਦਵਾਈਆਂ , ਖੂਨ ਦਾਨ ਦੀ ਸੇਵਾ, ਬੱਚਿਆਂ ਦੀ ਫੀਸ ਤੇ ਕਾਪੀਆਂ ਦੀ ਸੇਵਾ, ਧੀਆਂ ਦੇ ਆਨੰਦ ਕਾਰਜ ਲਈ ਸੇਵਾ, ਮਹੀਨਾਵਾਰ ਰਾਸ਼ਨ ਦੀ ਸੇਵਾ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਯੰਗ ਖਾਲਸਾ ਗਰੁੱਪ ਸੰਗਤ ਦੇ ਸਹਿਯੋਗ ਨਾਲ ਇਹ ਸਭ ਸੇਵਾਵਾਂ ਕਰ ਰਹੀ ਹੈ ਇਸ ਲਈ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧ ਤੋ ਵੱਧ ਭਲਾਈ ਦੇ ਕੰਮ ਕੀਤੇ ਜਾ ਸਕਣ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article12 ਫ਼ਰਵਰੀ ਦੀ ਹੜਤਾਲ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਮੀਟਿੰਗ ਹੋਈ
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਤਿੰਨ ਰੋਜ਼ਾ ਰਾਜ ਪੱਧਰੀ ਪ੍ਰਕਾਸ਼ ਪੁਰਬ ਸਮਾਗਮ ਸ਼ਰਧਾ ਨਾਲ ਸ਼ੁਰੂ