ਜਲੰਧਰ (ਸਮਾਜ ਵੀਕਲੀ) ਪੰਜਾਬ ਸਰਕਾਰ ਵਲੋਂ ਵਿੱਤੀ ਵਰ੍ਹੇ 2025-26 ਲਈ ਬਜਟ ਪੇਸ਼ ਕੀਤਾ ਗਿਆ ਪਰ ਇਸ ਬਜਟ ਵਿੱਚ 2027 ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਸ਼ਤਾਬਦੀ ਵਰ੍ਹਾਂ ਆ ਰਿਹਾ ਹੈ ਜੋ 2026 ਫ਼ਰਵਰੀ ਵਿੱਚ ਸ਼ਤਾਬਦੀ ਵਰ੍ਹਾਂ ਸ਼ੁਰੂ ਹੋ ਰਿਹਾ ਹੈ। ਪਰ ਪੰਜਾਬ ਸਰਕਾਰ ਵਲੋਂ ਵਿੱਤੀ ਵਰ੍ਹੇ 2025-26 ਦੇ ਬਜਟ ਵਿੱਚ ਕੋਈ ਪੈਸਾ ਨਾ ਰੱਖਣਾ ਮੰਦਭਾਗਾ ਹੈ। ਇਸ ਗੱਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਬਹੁਜਨ ਸਮਾਜ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਕਿਹਾ ਕਿ ਕੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਗੱਲ ਗਿਆਨ ਨਹੀਂ ਕਿ 2026 ਵਿੱਚ ਸ਼ਤਾਬਦੀ ਵਰ੍ਹਾਂ ਸ਼ੁਰੂ ਹੋ ਰਿਹਾ ਹੈ ਅਤੇ ਉਸ ਸਬੰਧੀ ਬਜ਼ਟ ਵਿੱਚ ਕੋਈ ਪੈਸਾ ਨਹੀਂ ਰੱਖਿਆ ਇਸ ਨਾਲ ਆਪ ਸਰਕਾਰ ਦੀ ਸੰਜੀਦਗੀ ਦਾ ਪਤਾ ਲਗਦਾ ਹੈ ਕਿ ਉਹ ਦਲਿਤ ਸਮਾਜ ਲਈ ਕਿੰਨੀ ਗੰਭੀਰ ਹੈ ਉਨ੍ਹਾਂ ਅੱਗੇ ਕਿਹਾ ਕਿ 2027 ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਉਸ ਸਮੇਂ ਕੋਈ ਵੀ ਸਪੈਸ਼ਲ ਬਜਟ ਸੈਸ਼ਨ ਨਹੀਂ ਹੋਏਗਾ ਅਤੇ 2026 ਦੈ ਬਜਟ ਤੋਂ ਪਹਿਲਾਂ ਸ਼ਤਾਬਦੀ ਵਰ੍ਹਾਂ ਸ਼ੁਰੂ ਹੋ ਜਾਵੇਗਾ । ਸ੍ਰੀ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਇਸ ਸੰਬੰਧੀ ਸਰਕਾਰ ਨੂੰ ਇਕ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਉਣੀ ਚਾਹੀਦੀ ਸੀ ਅਤੇ ਇਸ ਸੰਬੰਧੀ ਘੱਟੋ ਘੱਟ 650 ਕਰੋੜ ਰੁਪਏ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਲਈ ਰੱਖਿਆ ਜਾਣਾ ਚਾਹੀਦਾ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਸਬੰਧੀ ਤੁਰੰਤ ਗੰਭੀਰਤਾ ਨਾਲ ਧਿਆਨ ਦੇਵੇ ਅਤੇ ਕੇਂਦਰ ਸਰਕਾਰ ਤੋਂ ਵੀ ਵਿਸ਼ੇਸ਼ ਪੈਕੇਜ ਦੀ ਮੰਗ ਕਰੇ ਤਾਂ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ 2026 ਅਤੇ 2027 ਵਿੱਚ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj