ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਸੱਲ ਕਲਾਂ ਅਤੇ ਸੱਲ ਖੁਰਦ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਰਹਿਨੁਮਾਈ ਹੇਠ ਸਜਾਇਆ ਗਿਆ। ਜਿਹੜਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਸੱਲ ਖੁਰਦ ਤੋਂ ਰਿਵਾਨਾ ਹੋਕੇ ਬਾਹਰਲਿਆਂ ਦੇ,ਸੱਲ ਖੁਰਦ ਤੋਂ ਹੁੰਦਾ ਹੋਇਆ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਸੱਲ ਕਲਾਂ, ਡੇਰਾ ਮਸਤਗੜ੍ਹ ਸਾਹਿਬ, ਬਾਬਾ ਪਲਾਹ ਵਾਲੇ ਅਤੇ ਵਾਪਸ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਸੱਲ ਖੁਰਦ ਵਿਖੇ ਸਮਾਪਤੀ ਹੋਈ। ਜਿਸ ਵਿੱਚ ਮਹਿੰਦਰ ਸਿੰਘ ਜੀ ਦੀ ਪਾਰਟੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨਾਲ ਅਤੇ ਮਿਸ਼ਨ ਨਾਲ ਸਬੰਧਤ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਜਿਸ ਵਿੱਚ ਸਤਪਾਲ ਕਾਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਕਮੇਟੀ ਸੱਲ ਖੁਰਦ,ਪ੍ਰਿਥੀ ਸਿੰਘ,ਰਾਜੂ ਬੈਂਸ, ਕੁਲਦੀਪ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਬਿੱਟੂ ਬੈਂਸ, ਹਰਭਜਨ ਸਿੰਘ ਬੈਂਸ, ਗਿਆਨੀ ਚੂਹੜ ਸਿੰਘ, ਪਰਮਜੀਤ ਬੰਗਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸੱਲ ਕਲਾਂ, ਪਰਮਜੀਤ ਸਿੰਘ ਘੋਗੀ, ਹਰਪ੍ਰੀਤ ਕੁਮਾਰ ਸਰਪੰਚ,ਰਾਮ ਪਾਲ ਬੰਗਾ,ਜੋਗਾ ਰਾਮ, ਕ੍ਰਿਸ਼ਨ ਲਾਲ, ਚਰਨਜੀਤ ਨੰਬਰਦਾਰ ਸੱਲ੍ਹਾ ,ਅਮਰੀਕ ਭੱਟੀ, ਲੱਛਮਣ ਬੰਗਾ ਅਤੇ ਹੋਰ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj