ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਰੈਲ ਮਾਜਰਾ ਦੀ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਯਾਦ ਨੂੰ ਸਮਰਪਿਤ ਪੀ ਜੀ ਆਈ ਚੰਡੀਗੜ੍ਹ ਲਈ ਲੰਗਰ ਸੇਵਾ ਭੇਜੀ ਗਈ। ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ ਕੜੀ ਤਹਿਤ ਇਹ ਸੇਵਾ ਹਰ ਸਾਲ ਭੇਜੀ ਜਾਂਦੀ ਹੈ। ਸਵੇਰ ਸਮੇਂ ਤੋਂ ਸੰਗਤਾਂ ਦੁਆਰਾ ਇਹ ਲੰਗਰ ਤਿਆਰ ਕਰਨੇ ਸ਼ੁਰੂ ਕੀਤੇ ਗਏ ਸਨ। ਦੁਪਹਿਰ ਸਮੇਂ ਆਰਤੀ ਕਰਨ ਤੋਂ ਬਾਅਦ ਲੰਗਰ ਵਾਲੀ ਗੱਡੀ ਨੂੰ ਰਵਾਨਾ ਕੀਤਾ ਗਿਆ। ਸੇਵਾਦਾਰਾਂ ਵਿੱਚ ਸਾਬਕਾ ਸਰਪੰਚ ਦੌਲਤ ਰਾਮ, ਸਾਬਕਾ ਸਰਪੰਚ ਸੇਠੀ ਚੌਧਰੀ, ਚੌਧਰੀ ਮਹਿੰਦਰ ਸਿੰਘ, ਕਰਨੈਲ ਸਿੰਘ ਭੂੰਬਲਾ, ਸੁਖਵਿੰਦਰ ਬਬਲੀ, ਸੋਹਨ ਲਾਲ, ਗੁਰਨਾਮ ਗਾਮਾ, ਭਗਤ ਗਿਆਨ ਜੀ,ਬੀਰਾ ਕੁਮੈਂਟੇਟਰ ਰੈਲ ਮਾਜਰਾ, ਗੁਰਵਿੰਦਰ, ਗੁਰਮੇਲ ਗੋਗੀ, ਕੁਲਵਿੰਦਰ ਕਿੰਦਾ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



