HOME ਸਰਵਣ ਕੁਮਾਰ ਹੇਡੋਂ ਬੇਟ ਭਾਜਪਾ ਦੇ ਬਾਜ਼ੀਗਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ:...

ਸਰਵਣ ਕੁਮਾਰ ਹੇਡੋਂ ਬੇਟ ਭਾਜਪਾ ਦੇ ਬਾਜ਼ੀਗਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ: ਐਡਵੋਕੇਟ ਰਾਜਵਿੰਦਰ ਲੱਕੀ

ਐਡਵੋਕੇਟ ਰਾਜਵਿੰਦਰ  ਲੱਕੀ ਵੱਲੋਂ ਸਰਵਣ ਕੁਮਾਰ ਹੇਡੋਂ ਬੇਟ ਨੂੰ ਵਧਾਈ

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬੀ ਜੇ ਪੀ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ  ਲੱਕੀ ਨੇ ਸਰਵਣ ਕੁਮਾਰ ਹੇਡੋਂ ਬੇਟ ਨੂੰ ਭਾਰਤੀ ਜਨਤਾ ਪਾਰਟੀ ਦੇ ਬਾਜੀਗਰ ਸੈੱਲ, ਜ਼ਿਲ੍ਹਾ ਨਵਾਂਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ ’ਤੇ ਦਿਲੋਂ ਵਧਾਈ ਦਿੱਤੀ ਹੈ। ਸਰਵਣ ਕੁਮਾਰ ਹੇਡੋਂ ਬੇਟ ਬਲਾਚੌਰ ਇਲਾਕੇ ਵਿੱਚ ਬਾਜੀਗਰ ਭਾਈਚਾਰੇ ਦੇ ਪ੍ਰਮੁੱਖ ਆਗੂ ਹਨ। ਉਹ ਪਿੰਡ ਹੇਡੋਂ ਬੇਟ ਨਾਲ ਸੰਬੰਧਿਤ ਹਨ ਅਤੇ ਕਾਫੀ ਸਮੇਂ ਤੋਂ ਬਾਜੀਗਰ ਸਮਾਜ ਦੀ ਭਲਾਈ, ਏਕਤਾ ਅਤੇ ਉਤਥਾਨ ਲਈ ਸਰਗਰਮ ਤੌਰ ’ਤੇ ਕੰਮ ਕਰ ਰਹੇ ਹਨ।ਐਡਵੋਕੇਟ ਰਾਜਵਿੰਦਰ  ਲੱਕੀ ਨੇ ਕਿਹਾ ਕਿ ਸਰਵਣ ਕੁਮਾਰ ਹੇਡੋਂ ਬੇਟ ਦੀ ਨਿਯੁਕਤੀ ਨਾਲ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਭਾਜਪਾ ਦੇ ਬਾਜੀਗਰ ਸੈੱਲ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਉਹ ਭਾਈਚਾਰੇ ਦੇ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਰੱਖਣਗੇ।ਉਨ੍ਹਾਂ ਨੇ ਆਸ ਜਤਾਈ ਕਿ ਸਰਵਣ ਕੁਮਾਰ ਹੇਡੋਂ ਬੇਟ ਆਪਣੇ ਨਵੇਂ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਮਾਜ ਦੀ ਤਰੱਕੀ ਅਤੇ ਲੋਕਾਂ ਦੀ ਸੇਵਾ ਲਈ ਲਗਾਤਾਰ ਕੰਮ ਕਰਦੇ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕਾ ਸੰਤੋਸ਼ ਕਟਾਰੀਆ ਦੇ ਦਫ਼ਤਰ ਵਿਖੇ ਮਹਿਲਾਵਾਂ ਨੇ ਵੱਡੀ ਸਕਰੀਨ ‘ਤੇ ਲਾਈਵ ਦੇਖਿਆ ਵਿਧਾਨ ਸਭਾ ਸੈਸ਼ਨ
Next articleਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਹਰ ਵਰਕਰ ਉਤਸ਼ਾਹਿਤ ਹੈ: ਰਣਜੀਤ ਸਿੰਘ ਪਵਾਰ