ਜਲੰਧਰ ਖੇਤਰ ਦੇ ਖੇਡ ਮੁਕਾਬਲਿਆਂ ਵਿੱਚ ਸਰਵਹਿੱਤਕਾਰੀ ਵਿਦਿਆ ਮੰਦਿਰ ਛੋਕਰਾਂ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਜਲੰਧਰ, ਅੱਪਰਾ (ਜੱਸੀ)-ਜਲੰਧਰ ਖੇਤਰ ਦੀਆਂ ਚਾਰ ਵਿੱਦਿਆ ਮੰਦਰਾਂ ਨੇ ਸਰਵਹਿੱਤਕਾਰੀ ਵਿੱਦਿਆ ਮੰਦਿਰ, ਛੋਕਰਾਂ ਵਿਖੇ ਇੱਕ ਰੋਜ਼ਾ ਖੇਡ ਮੁਕਾਬਲੇ ਵਿੱਚ  ਲਗਭਗ 250 ਬੱਚਿਆਂ ਨੇ ਭਾਗ ਲਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਸ਼੍ਰੀ ਕਿਰਪਾਲ ਪਾਲੀ ਜੀ, ਸ਼੍ਰੀ ਸੁੱਚਾ ਸਫ਼ਰੀ, ਸ਼੍ਰੀ ਦੀਪਕ ਕੁਮਾਰ (ਪਿ੍ੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਨੂਰਮਹਿਲ), ਸ਼੍ਰੀ ਵਨੀਤ ਕੁਮਾਰ (  ਪਿ੍ੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਫਗਵਾੜਾ) ਸ਼੍ਰੀ  ਅਵਤਾਰ ਜੀ(ਸਹਿ ਪ੍ਰਾਂਤ ਪ੍ਮੁੱਖ)ਸ਼੍ਰੀ ਜਗਸੀਰ ਸਿੰਘ( ਡੀ. ਪੀ. ਸ. ਸ. ਸਕੂਲ ਰਟੈਂਡਾ) ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਬੰਦਨਾ ਵਿੱਚ ਪਹਿਲੇ ਮੁੱਖ ਮਹਿਮਾਨ   ਨੇ ਦੇਵੀ ਸਰਸਵਤੀ ਦੀ ਤਸਵੀਰ ਅੱਗੇ ਦੀਪ ਜਗਾ ਕੇ ਕੀਤੀ |  ਸ਼੍ਰੀ ਗੁਰਜੀਤ  ਜੀ (ਪਿ੍ੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਛੋਕਰਾਂ) ਨੇ ਮੁੱਖ ਮਹਿਮਾਨ ਅਤੇ ਸਕੂਲ ਦੇ ਸਾਰੇ ਪ੍ਰਿੰਸੀਪਲਾਂ ਨਾਲ ਜਾਣ-ਪਛਾਣ ਕਰਵਾਈ।  ਸ਼੍ਰੀ ਗੁਰਜੀਤ ਜੀ ਨੇ ਸਾਰੇ ਬੱਚਿਆਂ ਨੂੰ ਖੇਡਾਂ ਦੀ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ, ਖੇਡਾਂ ਵਿਚ ਭਾਗ ਲੈਂਦੇ ਹੋਏ ਅੰਡਰ -11 ਖੋ -ਖੋ ਲੜਕੇ – ਲੜਕੀਆਂ ਛੋਕਰਾਂ ਸਕੂਲ  ਪਹਿਲਾਂ ਸਥਾਨ ,  ਖੋ-ਖੋ ਲੜਕੇ ਅੰਡਰ-14 ਪਹਿਲਾ ਸਥਾਨ ਛੋਕਰਾਂ , ਦੂਸਰਾ ਸਥਾਨ  ਵਿੱਦਿਆ ਮੰਦਿਰ ਪ੍ਕਾਸ਼ਵਤੀ, ਤੀਸਰਾ ਸਥਾਨ  ਵਿੱਦਿਆ ਮੰਦਿਰ ਫਗਵਾੜਾ,  ਖੋ-ਖੋ ਅੰਡਰ -14 ਲੜਕੀਆਂ ਪਹਿਲਾਂ ਸਥਾਨ  ਵਿਦਿਆ ਮੰਦਿਰ ਛੋਕਰਾਂ,ਦੂਸਰਾ ਸਥਾਨ  ਵਿੱਦਿਆ ਮੰਦਿਰ ਪ੍ਕਾਸ਼ਵਤੀ (ਜਲੰਧਰ) ,   ਖੋ-ਖੋ ਅੰਡਰ-17 ਲੜਕੇ ਪਹਿਲਾ ਸਥਾਨ ਵਿੱਦਿਆ ਮੰਦਿਰ ਛੋਕਰਾਂ, ਦੂਜਾ ਸਥਾਨ   ਕੇਸ਼ਵ ਵਿੱਦਿਆ  ਮੰਦਿਰ ਜਲੰਧਰ, ਤੀਜਾ ਸਥਾਨ ਪ੍ਕਾਸ਼ਵਤੀ  ਵਿਦਿਆ ਮੰਦਿਰ  (ਜਲੰਧਰ) , ਅੰਡਰ -17   ਲੜਕੀਆਂ ਪਹਿਲਾ ਸਥਾਨ  ਵਿਦਿਆ ਮੰਦਿਰ ਛੋਕਰਾਂ, ਦੂਸਰਾ ਸਥਾਨ ਕੇਸ਼ਵ  ਵਿਦਿਆ ਮੰਦਿਰ ਜਲੰਧਰ, ਤੀਜਾ ਸਥਾਨ ਪ੍ਕਾਸ਼ਵਤੀ  ਵਿਦਿਆ ਮੰਦਿਰ ਜਲੰਧਰ ਰਿਹਾ।ਕਬੱਡੀ ਅੰਡਰ-14 ਪਹਿਲਾ ਸਥਾਨ ਪ੍ਰਕਾਸ਼ਵਤੀ  ਵਿੱਦਿਆ ਮੰਦਿਰ ਜਲੰਧਰ , ਦੂਸਰਾ ਸਥਾਨ ਵਿੱਦਿਆ ਮੰਦਿਰ ਛੋਕਰਾਂ, ਕਬੱਡੀ ਲੜਕੇ ਅੰਡਰ-17 ਪਹਿਲਾ ਸਥਾਨ  ਵਿੱਦਿਆ ਮੰਦਿਰ ਛੋਕਰਾਂ, ਦੂਜਾ ਸਥਾਨ ਪ੍ਕਾਸ਼ਵਤੀ   ਵਿੱਦਿਆ ਮੰਦਿਰ ਜਲੰਧਰ ਤੀਸਰਾ ਸਥਾਨ ਕੇਸ਼ਵ ਵਿੱਦਿਆ ਮੰਦਿਰ ਜਲੰਧਰ ਰਿਹਾ।ਬੈਡਮਿੰਟਨ ਲੜਕੇ ਅੰਡਰ- 14 ਪਹਿਲਾ ਸਥਾਨ   ਵਿਦਿਆ ਮੰਦਿਰ ਪ੍ਕਾਸ਼ਵਤੀ ,ਦੂਸਰਾ ਸਥਾਨ    ਛੋਕਰਾਂ, ਤੀਸਰਾ ਸਥਾਨ  ਵਿੱਦਿਆ ਮੰਦਿਰ ਫਗਵਾੜਾ,ਅੰਡਰ -14 ਬੈਡਮਿੰਟਨ ਲੜਕੀਆਂ ਪਹਿਲਾਂ ਸਥਾਨ  ਵਿੱਦਿਆ ਮੰਦਿਰ ਛੋਕਰਾਂ,ਦੂਸਰਾ ਸਥਾਨ ਪ੍ਕਾਸ਼ਵਤੀ  ਵਿੱਦਿਆ ਮੰਦਿਰ ਜਲੰਧਰ,ਅੰਡਰ-17 ਲੜਕੇ ਪਹਿਲਾ ਸਥਾਨ  ਕੇਸ਼ਵ ਵਿੱਦਿਆ ਮੰਦਿਰ ਜਲੰਧਰ,ਦੂਸਰਾ ਸਥਾਨ  ਵਿੱਦਿਆ ਮੰਦਿਰ ਛੋਕਰਾਂ,ਤੀਸਰਾ ਸਥਾਨ  ਪ੍ਕਾਸ਼ਵਤੀ ਵਿੱਦਿਆ ਮੰਦਿਰ ਜਲੰਧਰ,ਅੰਡਰ-17 ਲੜਕੀਆਂ ਪਹਿਲਾਂ ਸਥਾਨ  ਵਿੱਦਿਆ ਮੰਦਿਰ ਛੋਕਰਾਂ,ਦੂਸਰਾ ਸਥਾਨ  ਵਿੱਦਿਆ ਮੰਦਿਰ ਪ੍ਕਾਸ਼ਵਤੀ ਜਲੰਧਰ ਨੇ  ਪ੍ਰਾਪਤ ਕਰਕੇ  ਸਕੂਲ ਦਾ ਨਾਂ ਰੌਸ਼ਨ ਕੀਤਾ।
  ਅੰਤ ਵਿੱਚ ਸਾਰੇ ਜੇਤੂ  ਖਿਡਾਰੀਆਂ ਨੂੰ ਮੁੱਖ ਮਹਿਮਾਨ ਵੱਲੋਂ ਮੈਡਲ , ਟਰਾਫੀ ਅਤੇ ਇਕ ਇਕ ਤੁਲਸੀ ਦਾ ਪੌਦਾ ਦੇ  ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਕਿਰਪਾਲ ਸਿੰਘ ਪਾਲੀ ਵਲੋਂ ਖੇਡਾਂ ਵਿੱਚ ਜੇਤੂ ਬੱਚਿਆਂ ਨੂੰ ਦਿੱਤੇ ਗਏ ਇਨਾਮਾਂ ਦਾ ਸਾਰਾ ਖਰਚਾ ਖੁਦ ਦੇਣ ਦੀ ਘੋਸ਼ਣਾ ਕੀਤੀ ਗਈ । ਸਕੂਲ ਮੁਖੀ ਵਲੋਂ ਸਕੂਲ ਨੂੰ ਦਿੱਤੀ ਇਸ ਸਹਾਇਤਾ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ । ਇਸ ਤੋਂ ਬਾਅਦ ਸ੍ਰੀ ਗੁਰਜੀਤ ਸਿੰਘ ਜੀ ਨੇ ਖੇਡ ਮੁਕਾਬਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਏ ਸਾਰੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਰਾਸ਼ਟਰੀ ਗੀਤ ਨਾਲ ਖੇਡਾਂ ਦਾ ਸਮਾਪਨ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀ-3 ਰਿਕਾਰਡਸ 2023 ਦੇ ਸ਼ੋਅਜ਼ ਲਈ ਇੰਗਲੈਂਡ ਪਹੁੰਚੇ ਪੰਜਾਬੀ ਗਾਇਕ ਆਰ. ਡੀ ਸਾਗਰ
Next articleਸ਼ਹੀਦ ਊਧਮ ਸਿੰਘ