ਸਰਪੰਚ ਸ਼ਿੰਦਰਪਾਲ ਨੇ ਲੜਕੀ ਦੇ ਵਿਆਹ ’ਤੇ ਦਿੱਤਾ 11 ਹਜ਼ਾਰ ਰੁਪਏ ਦਾ ਸ਼ਗਨ

ਸਰਪੰਚ ਸ਼ਿੰਦਰਪਾਲ 11 ਹਜ਼ਾਰ ਰੁਪਏ ਦਾ ਸ਼ਗਨ ਪਰਿਵਾਰ ਨੂੰ ਸੌਂਪਦੇ ਹੋਏ। ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਹਲਕਾ ਚੱਬੇਵਾਲ ਅਧੀਨ ਪੈਂਦੇ ਪਿੰਡ ਪੱਟੀ ਵਿਖੇ ਇਕ ਗਰੀਬ ਪਰਿਵਾਰ ਦੀ ਲੜਕੀ ਧਰਮਪ੍ਰੀਤ ਕੌਰ ਪੁੱਤਰੀ ਲੇਟ ਅਵਤਾਰ ਸਿੰਘ ਦੇ ਵਿਆਹ ਮੌਕੇ ਸਰਪੰਚ ਸ਼ਿੰਦਰਪਾਲ ਨੇ ਉਨ੍ਹਾਂ ਦੀ ਮਾਤਾ ਅਮਨਦੀਪ ਕੌਰ ਨੂੰ 11 ਹਜ਼ਾਰ ਰੁਪਏ ਸ਼ਗਨ  ਵਜੋਂ ਦਿੱਤੇ। ਸ਼ਰਪੰਚ ਸ਼ਿੰਦਰਪਾਲ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਸਰਪੰਚ ਬਣੇ ਸਨ ਤਾਂ ਉਨ੍ਹਾਂ ਨੇ 5100 ਸ਼ਗਨ ਉਨ੍ਹਾਂ ਲੜਕੀਆਂ ਨੂੰ ਦੇਣ ਦੀ ਸ਼ੁਰੂਆਤ ਕੀਤੀ ਸੀ ਜਿਨ੍ਹਾਂ ਦੇ ਸਿਰ ’ਤੇ ਪਿਤਾ ਦਾ ਸਾਇਆ ਨਹੀਂ ਸੀ। ਹੁਣ ਜਦੋਂ ਉਹ ਦੁਬਾਰਾ ਸਰਪੰਚ ਬਣੇ ਤਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਸੀ  ਕਿ ਹੁਣ ਉਹ ਇਹ ਰਾਸ਼ੀ ਵਧਾ ਕੇ 11 ਹਜ਼ਾਰ ਰੁਪਏ ਕਰ ਦੇਣਗੇ। ਇਸੇ ਵਾਅਦੇ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੇ ਅੱਜ 11 ਹਜ਼ਾਰ ਰੁਪਏ ਸ਼ਗਨ ਦੇ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਪੰਚ ਪਲਵਿੰਦਰ ਸਿੰਘ, ਪੰਚ ਸੋਹਣ ਲਾਲ, ਜਗਜੀਤ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਤੇ ਪਤਵੰਤੇ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਚੱਬੇਵਾਲ ਦੇ ਸਕੂਲਾਂ ਦੇ ਵਿਕਾਸ ਲਈ 2.50 ਕਰੋੜ ਰੁਪਏ ਜਾਰੀ: ਵਿਧਾਇਕ ਡਾ: ਇਸ਼ਾਂਕ ਕੁਮਾਰ
Next articleਬਿਹਤਰ ਸਰਕਾਰੀ ਸਕੂਲ ਬਨਾਮ ਆਮ ਨਾਗਰਿਕਾਂ ਦੇ ਬੱਚਿਆਂ ਲਈ ਬਿਹਤਰ ਸਿੱਖਿਆ : ਡਾ: ਰਾਜ ਕੁਮਾਰ ਚੱਬੇਵਾਲ